22 ਸਾਲਾਂ ਤੋਂ ਇਨਸਾਫ ਦੀ ਲੜਾਈ ਲੜ ਰਹੀ ਐਨਆਰਆਈ 78 ਸਾਲਾ ਮਹਿਲਾ ਨੂੰ ਭੂ ਮਾਫੀਆ ਵੱਲੋਂ ਕੀਤੀ ਗਈ ਜਾਨੋ ਮਾਰਨ ਦੀ ਕੋਸ਼ਿਸ਼,* *ਬਜ਼ੁਰਗ ਮਹਿਲਾ ਨੇ ਪੁਲਿਸ ਪ੍ਰਸ਼ਾਸਨ ਤੇ ਲਗਾਏ ਦੋਸ਼, ਕਿਹਾ ਕਿਸੇ ਵੀ ਸਰਕਾਰ ਨੇ ਨਹੀਂ ਸੁਣੀ ਮੇਰੀ ਫਰਿਆਦ,* *ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਨੂੰ ਲੰਬੇ ਹੱਥੀ ਲੈਂਦਿਆ ਕਿਹਾ, ਸੁਣਵਾਈ ਕਰਵਾਉਣ ਲਈ ਲਗਾਉਣੇ ਪੈਂਦੇ ਹਨ ਧਰਨੇ,*
ਮੋਹਾਲੀ, 30 ਨਵੰਬਰ: ਐਸ ਸੀ ਬੀ ਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਿਹਾ ਮੋਰਚੇ ਤੇ ਲੁਧਿਆਣਾ ਤੋਂ 78 ਸਾਲਾ ਐਨਆਰਆਈ ਮਹਿਲਾ ਬੀਬੀ ਜੋਗਿੰਦਰ ਕੌਰ ਸੰਧੂ ਪਹੁੰਚੇ ਤੇ ਉਹਨਾਂ ਨੇ ਆਪਣੇ ਨਾਲ ਹੋਈ ਧੱਕੇਸ਼ਾਹੀ ਅਤੇ ਬੇਇਨਸਾਫੀ ਦੀ ਦਾਸਤਾਨ ਸੁਣਾਉਂਦੇ ਹੋਏ ਪੁਲਿਸ ਅਤੇ ਸਰਕਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪੁਲਿਸ ਨੇ ਮੇਰੇ ਗਹਿਣੇ ਮੋਬਾਇਲ ਅਤੇ ਪੈਸੇ ਖੋਹੇ ਅਤੇ ਮੇਰੀ ਜਾਇਦਾਦ ਭੂ ਮਾਫੀਆ ਨਾਲ ਮਿਲ ਕੇ ਖੋਹੀ। ਮੇਰੀ ਸੁਣਵਾਈ ਕਰਨ ਦੀ ਬਜਾਏ ਉਲਟਾ ਮੇਰੇ ਤੇ ਹੀ ਪਰਚੇ ਦਰਜ ਕਰਕੇ ਮੈਨੂੰ ਗੁਮਰਾਹ ਕੀਤਾ ਗਿਆ। ਜਿਸ ਐਸ ਐਚ ਓ ਰਜੇਸ਼ ਕੁਮਾਰ ਨੇ ਇਹ ਸਭ ਕੁਝ ਲੁੱਟਿਆ ਉਸ ਨੂੰ ਬਚਾਉਣ ਲਈ ਲੁਧਿਆਣਾ ਪੁਲਿਸ ਤੇ ਐਨਆਰਆਈ ਪੁਲਿਸ ਨੇ ਮੈਨੂੰ ਤੰਗ ਪਰੇਸ਼ਾਨ ਕੀਤਾ। ਪੁਲਿਸ ਨੂੰ ਆਪਣੇ ਡੀਐਸਪੀ ਬਾਰੇ ਕੋਈ ਖਬਰ ਨਹੀਂ ਕਿੱਥੇ ਹੈ। ਮਾਨਯੋਗ ਅਦਾਲਤ ਦੇ ਕੀਤੇ ਗਏ ਨੋਟਿਸ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ। ਇਸ ਬਾਰੇ ਮੈਂ ਮਾਨਯੋਗ ਰਾਜਪਾਲ ਪੰਜਾਬ, ਮੁੱਖ ਮੰਤਰੀ ਪੰਜਾਬ, ਡੀਜੀਪੀ ਪੰਜਾਬ ਤੱਕ ਪਹੁੰਚ ਕੀਤੀ, ਪਰ ਕੋਈ ਸੁਣਵਾਈ ਨਹੀਂ ਹੋਈ। ਹੁਣ ਉਹ ਮਾਫੀਆ ਦੇ ਇੰਨੇ ਹੌਸਲੇ ਵੱਧ ਗਏ ਹਨ ਕਿ ਮਿਤੀ 11/11/2025 ਨੂੰ ਮੇਰੇ ਉੱਤੇ ਗੱਡੀ ਚੜਾਕੇ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਇਲਾਵਾ ਪਹਿਲਾਂ ਵੀ ਇਹਨਾਂ ਭੂ ਮਾਫੀਆ ਗਰੁੱਪ ਵੱਲੋਂ ਮੈਨੂੰ ਕਈ ਵਾਰੀ ਮਰਨ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ। ਮੈਂ ਇਹ ਐਲਾਨ ...