22 ਸਾਲਾਂ ਤੋਂ ਇਨਸਾਫ ਦੀ ਲੜਾਈ ਲੜ ਰਹੀ ਐਨਆਰਆਈ 78 ਸਾਲਾ ਮਹਿਲਾ ਨੂੰ ਭੂ ਮਾਫੀਆ ਵੱਲੋਂ ਕੀਤੀ ਗਈ ਜਾਨੋ ਮਾਰਨ ਦੀ ਕੋਸ਼ਿਸ਼,* *ਬਜ਼ੁਰਗ ਮਹਿਲਾ ਨੇ ਪੁਲਿਸ ਪ੍ਰਸ਼ਾਸਨ ਤੇ ਲਗਾਏ ਦੋਸ਼, ਕਿਹਾ ਕਿਸੇ ਵੀ ਸਰਕਾਰ ਨੇ ਨਹੀਂ ਸੁਣੀ ਮੇਰੀ ਫਰਿਆਦ,* *ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਨੂੰ ਲੰਬੇ ਹੱਥੀ ਲੈਂਦਿਆ ਕਿਹਾ, ਸੁਣਵਾਈ ਕਰਵਾਉਣ ਲਈ ਲਗਾਉਣੇ ਪੈਂਦੇ ਹਨ ਧਰਨੇ,*

ਮੋਹਾਲੀ, 30 ਨਵੰਬਰ: ਐਸ ਸੀ  ਬੀ ਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਿਹਾ ਮੋਰਚੇ ਤੇ ਲੁਧਿਆਣਾ ਤੋਂ 78 ਸਾਲਾ ਐਨਆਰਆਈ ਮਹਿਲਾ ਬੀਬੀ ਜੋਗਿੰਦਰ ਕੌਰ ਸੰਧੂ ਪਹੁੰਚੇ ਤੇ ਉਹਨਾਂ ਨੇ ਆਪਣੇ ਨਾਲ ਹੋਈ ਧੱਕੇਸ਼ਾਹੀ ਅਤੇ ਬੇਇਨਸਾਫੀ ਦੀ ਦਾਸਤਾਨ ਸੁਣਾਉਂਦੇ ਹੋਏ ਪੁਲਿਸ ਅਤੇ ਸਰਕਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪੁਲਿਸ ਨੇ ਮੇਰੇ ਗਹਿਣੇ ਮੋਬਾਇਲ ਅਤੇ ਪੈਸੇ ਖੋਹੇ ਅਤੇ ਮੇਰੀ ਜਾਇਦਾਦ ਭੂ ਮਾਫੀਆ ਨਾਲ ਮਿਲ ਕੇ ਖੋਹੀ। ਮੇਰੀ ਸੁਣਵਾਈ ਕਰਨ ਦੀ ਬਜਾਏ ਉਲਟਾ ਮੇਰੇ ਤੇ ਹੀ ਪਰਚੇ ਦਰਜ ਕਰਕੇ ਮੈਨੂੰ ਗੁਮਰਾਹ ਕੀਤਾ ਗਿਆ। ਜਿਸ ਐਸ ਐਚ ਓ ਰਜੇਸ਼ ਕੁਮਾਰ ਨੇ ਇਹ ਸਭ ਕੁਝ ਲੁੱਟਿਆ ਉਸ ਨੂੰ ਬਚਾਉਣ ਲਈ ਲੁਧਿਆਣਾ ਪੁਲਿਸ ਤੇ ਐਨਆਰਆਈ ਪੁਲਿਸ ਨੇ ਮੈਨੂੰ ਤੰਗ ਪਰੇਸ਼ਾਨ ਕੀਤਾ। ਪੁਲਿਸ ਨੂੰ ਆਪਣੇ ਡੀਐਸਪੀ ਬਾਰੇ ਕੋਈ ਖਬਰ ਨਹੀਂ ਕਿੱਥੇ ਹੈ। ਮਾਨਯੋਗ ਅਦਾਲਤ ਦੇ ਕੀਤੇ ਗਏ ਨੋਟਿਸ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ। ਇਸ ਬਾਰੇ ਮੈਂ ਮਾਨਯੋਗ ਰਾਜਪਾਲ ਪੰਜਾਬ, ਮੁੱਖ ਮੰਤਰੀ ਪੰਜਾਬ, ਡੀਜੀਪੀ ਪੰਜਾਬ ਤੱਕ ਪਹੁੰਚ ਕੀਤੀ, ਪਰ ਕੋਈ ਸੁਣਵਾਈ ਨਹੀਂ ਹੋਈ। ਹੁਣ ਉਹ ਮਾਫੀਆ ਦੇ ਇੰਨੇ ਹੌਸਲੇ ਵੱਧ ਗਏ ਹਨ ਕਿ ਮਿਤੀ 11/11/2025 ਨੂੰ ਮੇਰੇ ਉੱਤੇ ਗੱਡੀ ਚੜਾਕੇ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਇਲਾਵਾ ਪਹਿਲਾਂ ਵੀ ਇਹਨਾਂ ਭੂ ਮਾਫੀਆ ਗਰੁੱਪ ਵੱਲੋਂ ਮੈਨੂੰ ਕਈ ਵਾਰੀ ਮਰਨ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ। ਮੈਂ ਇਹ ਐਲਾਨ ਕਰਦੀ ਹਾਂ ਕਿ ਅੱਜ ਤੋਂ ਬਾਅਦ ਜੇਕਰ ਮੇਰੇ ਤੇ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਇਹ ਜਸਵਿੰਦਰ ਸਿੰਘ ਜੱਸੀ ਵਿਸ਼ਾਲ ਨਗਰ ਲੁਧਿਆਣਾ ਅਤੇ ਡੀਐਸਪੀ ਰਜੇਸ਼ ਕੁਮਾਰ ਮੇਰੇ ਜਾਨੀ ਤੇ ਮਾਲੀ ਨੁਕਸਾਨ ਦੇ ਜਿੰਮੇਵਾਰ ਹੋਣਗੇ।
      ਇਸ ਮੌਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਸਰਕਾਰ ਜੋ ਐਨਆਰਆਈ ਪ੍ਰਤੀ ਵੱਡੇ ਵੱਡੇ ਦਾਅਵੇ ਕਰ ਰਹੀ ਹੈ। ਇਸ ਬੀਬੀ ਸੰਧੂ ਦੇ ਹਾਲਾਤ ਦੇਖ ਕੇ ਸਭ ਖੋਖਲੇ ਨਜ਼ਰ ਆਏ ਹਨ। ਇਸ ਲੁਟੇਰੀ ਪੁਲਿਸ ਤੇ ਜਾਲਮ ਸਰਕਾਰਾਂ ਵੱਲੋਂ ਇਸ ਐਨਆਰਆਈ ਬੀਬੀ ਦੀ ਹੋਈ ਲੁੱਟ ਸਾਡੇ ਲਾਅ ਐਂਡ ਆਰਡਰ ਨੂੰ ਸਵਾਲ ਕਰ ਰਹੀ ਹੈ। ਮੈਂ ਮੋਰਚੇ ਵੱਲੋਂ ਐਲਾਨ ਕਰਦਾ ਹਾਂ ਕਿ ਬੀਬੀ ਸੰਧੂ ਦੇ ਹਰ ਫੈਸਲੇ ਨਾਲ ਅਸੀਂ ਬਰਾਬਰ ਖੜੇ ਹਾਂ ਤੇ ਉਹਨਾਂ ਵੱਲੋਂ ਕੀਤੇ ਹਰ ਐਕਸ਼ਨ ਵਿੱਚ ਸਾਥ ਦੇਵਾਂਗੇ।
      ਇਸ ਮੌਕੇ ਮਾਸਟਰ ਬਨਵਾਰੀ ਲਾਲ, ਕਰਮ ਸਿੰਘ ਕੁਰੜੀ, ਕਰਨਲ ਰਮੇਸ਼ ਕੁਮਾਰ, ਜਨਕੀ ਦੇਵੀ, ਬਲਵਿੰਦਰ ਸਿੰਘ, ਸੁਨੀਤਾ ਸ਼ਰਮਾ, ਮਨਦੀਪ ਸਿੰਘ, ਜੋਗੇਸ਼ ਕੁਮਾਰ, ਸ਼ਿਕਸ਼ਾ ਸ਼ਰਮਾ, ਪੰਕਜ ਕੁਮਾਰ, ਹਰਵਿੰਦਰ ਸਿੰਘ ਕੋਹਲੀ, ਕਰਮਜੀਤ ਸਿੰਘ, ਬੱਬਲ ਚੌਪੜਾ, ਹਰਪਾਲ ਸਿੰਘ, ਦਰਸ਼ਨ ਸਿੰਘ ਆਦਿ ਹਾਜ਼ਰ ਹੋਏ। P

टिप्पणियाँ

इस ब्लॉग से लोकप्रिय पोस्ट

भारत विकास परिषद ने स्थापना दिवस पर लड़कियों के लिए खोला सिलाई सेंटर

टी सी टेरीटेक्स लिमिटेड, सरसिनी, लालरू में भव्य जन्मदिन समारोह

*कैट व्यापारियों के लिए संसद में हुआ विशेष दौरा – लोकसभा अध्यक्ष ओम बिड़ला ने किया संबोधित*