“ਜੇ ਪੰਜਾਬ ਵਿੱਚ ਹੋਵੇਗੀ ਖਸਖਸ ਦੀ ਖੇਤੀ, ਡਬਲ ਇੰਜਣ ਦੀ ਸਰਕਾਰ ਆਵੇਗੀ ਛੇਤੀ”“ਖਸਖਸ ਦੀ ਖੇਤੀ ਨਾਲ ਨਸ਼ਾ ਖਤਮ ਕਰਨ ਦੀ ਮੰਗ, ਅਮਿਤ ਸ਼ਾਹ ਨੂੰ ਬਲਵਿੰਦਰ ਕੁੰਬੜਾ ਦੀ ਸਲਾਹ”
ਪੰਜਾਬ ਦੇ ਮੋਹਾਲੀ ਦੇ ਫੇਜ਼-7 ਦੀਆਂ ਲਾਈਟਾਂ 'ਤੇ ਚੱਲ ਰਹੇ SCBC ਮਹਾਂ ਪੰਚਾਇਤ ਦੇ ‘ਰਿਜ਼ਰਵੇਸ਼ਨ ਚੋਰ ਫਾੜੋ ਮੋਰਚੇ’ ਵਿੱਚ ਅੱਜ ਖਸਖਸ (ਪੋਸਤ) ਦੀ ਖੇਤੀ ਨੂੰ ਲੈ ਕੇ ਵੱਡੀ ਮੰਗ ਉਠੀ। ਮੋਰਚੇ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਬਲਵਿੰਦਰ ਕੁੰਬੜਾ ਨੇ ਕੇਂਦਰ ਸਰਕਾਰ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਲਾਹ ਦਿੰਦਿਆਂ ਕਿਹਾ ਕਿ ਜੇ ਪੰਜਾਬ ਵਿੱਚ ਖਸਖਸ ਦੀ ਖੇਤੀ ਸ਼ੁਰੂ ਕਰ ਦਿੱਤੀ ਜਾਵੇ, ਤਾਂ ਨਾ ਸਿਰਫ਼ ਕਿਸਾਨਾਂ ਦੀ ਆਰਥਿਕ ਹਾਲਤ ਮਜ਼ਬੂਤ ਹੋਵੇਗੀ, ਸਗੋਂ ਮੈਡੀਕਲ ਨਸ਼ੇ 'ਤੇ ਵੀ ਕਾਫੀ ਹੱਦ ਤੱਕ ਰੋਕ ਲੱਗ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਸਰਕਾਰਾਂ ਨਸ਼ਾ ਖਤਮ ਕਰਨ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੀਆਂ ਹਨ। ਹਾਲ ਹੀ ਵਿੱਚ ਮੋਗਾ ਰੈਲੀ ਵਿੱਚ ਅਮਿਤ ਸ਼ਾਹ ਨੇ ਵੀ ਨਸ਼ਾ ਮੁਕਤ ਪੰਜਾਬ ਅਤੇ ਡਬਲ ਇੰਜਣ ਸਰਕਾਰ ਦਾ ਵਾਅਦਾ ਕੀਤਾ ਸੀ। ਅਜੇਹੇ ਵਿੱਚ ਜੇ ਖਸਖਸ ਦੀ ਖੇਤੀ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ, ਤਾਂ ਇਹ ਡਬਲ ਇੰਜਣ ਸਰਕਾਰ ਆਉਣ ਦਾ ਰਾਹ ਵੀ ਆਸਾਨ ਕਰ ਸਕਦੀ ਹੈ। ਬਲਵਿੰਦਰ ਕੁੰਬੜਾ ਨੇ ਅੱਗੇ ਕਿਹਾ ਕਿ ਅੱਜ ਦੇ ਨੌਜਵਾਨ ਮੈਡੀਕਲ ਨਸ਼ੇ ਦੀ ਚਪੇਟ ਵਿੱਚ ਆ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹਨ। ਕਈ ਮਾਮਲਿਆਂ ਵਿੱਚ ਘੱਟ ਉਮਰ ਵਿੱਚ ਹੀ ਮੌਤ ਹੋ ਰਹੀ ਹੈ ਅਤੇ ਗੰਭੀਰ ਬਿਮਾਰੀਆਂ ਫੈਲ ਰਹੀਆਂ ਹਨ, ਜਿਸ ਕਾਰਨ ਪੰਜਾਬ ਦੀਆਂ ਮਾਵਾਂ ਨੂੰ ਆਪਣੇ ਬੱਚਿਆਂ ਨੂੰ ਗੁਆਉਣਾ ਪੈ ਰਿਹਾ ਹੈ ਅਤੇ ਕਈ ਔਰਤਾਂ ਵਿਧਵਾ ਹੋ ਰਹੀ...