*ਬਲਵਿੰਦਰ ਸਿੰਘ ਕੁੰਭੜਾ ਨੇ ਖੋਲੀ ਪੰਜਾਬ ਸਰਕਾਰ ਦੇ ਝੂਠੇ ਵਿਕਾਸ ਦੀ ਪੋਲ**ਪੰਜਾਬ ਦਾ ਵਿਕਾਸ ਸਿਰਫ ਨੀਂਹ ਪੱਥਰਾਂ ਤੇ ਕਾਗਜ਼ਾਂ ਤੱਕ ਸੀਮਤ: ਬਲਵਿੰਦਰ ਕੁੰਭੜਾ*
ਮੋਹਾਲੀ, 17 ਮਾਰਚ: ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ।
ਜਿਸ ਵਿੱਚ ਪਿੰਡ ਕੁੰਭੜਾ ਦੇ ਮੌਜੂਦਾ ਹਾਲਾਤ ਨੂੰ ਦਿਖਾਉਂਦਿਆਂ ਬਿਜ਼ਲੀ ਦੇ ਮੇਨ ਲਾਈਨ ਵਾਲੇ ਪਿਛਲੇ ਛੇ ਮਹੀਨਿਆਂ ਤੋਂ ਟੁੱਟਿਆ ਖੰਭਾ ਮੋਜੂਦਾ ਸਰਕਾਰ ਵਾਂਗ ਹਵਾ ਵਿੱਚ ਲਟਕ ਰਿਹਾ ਹੈ। ਜਿਸਦੇ ਉਪਰ ਭਾਰੀ ਬਿਜਲੀ ਦੀਆਂ ਮੇਨ ਤਾਰਾਂ ਦਾ ਜਾਲ ਕੇ ਲਗਭਗ ਦੋ ਦਰਜਨ ਘਰਾਂ ਦੇ ਮੀਟਰ ਲੱਗੇ ਹੋਏ ਹਨ। ਜਿਸਨੂੰ ਲੈ ਕੇ ਬਿਜਲੀ ਬੋਰਡ ਦੇ ਜੇ ਈ, ਐਸ ਡੀ ਓ ਤੇ ਐਕਸੀਅਨ ਨਾਲ ਕਈ ਵਾਰ ਸੰਪਰਕ ਕੀਤਾ। ਪਰ ਕੋਈ ਸੁਣਵਾਈ ਨਹੀਂ ਹੋਈ। ਜਿਵੇਂ ਬਿਜਲੀ ਬੋਰਡ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੇ ਹਨ।
ਇਸੇ ਤਰ੍ਹਾਂ ਪਿੰਡ ਵਿੱਚ ਬਣ ਰਹੇ ਕਮਿਊਨਿਟੀ ਸੈਂਟਰ ਦੇ ਹਾਲਾਤ ਦਿਖਾਉਂਦਿਆਂ ਕੁੰਭੜਾ ਨੇ ਕਿਹਾ ਕਿ 9 ਸਾਲ ਪਹਿਲਾਂ ਅਕਾਲੀ ਸਰਕਾਰ ਸਮੇਂ ਪਿੰਡ ਦੇ ਅਕਾਲੀ ਵਰਕਰਾਂ ਨਾਲ ਐਨ. ਕੇ. ਸ਼ਰਮਾ ਵੱਲੋਂ ਨੀਂਹ ਪੱਥਰ ਰੱਖ ਕੇ ਛੇ ਮਹੀਨੇ ਵਿੱਚ ਤਿਆਰ ਕਰਨ ਦਾ ਵਾਅਦਾ ਕੀਤਾ ਗਿਆ ਸੀ। ਜੋ ਸਿਰਫ ਨੀਂਹਾਂ ਭਰਨ ਤੱਕ ਹੀ ਰਿਹਾ। ਉਸ ਤੋਂ ਬਾਅਦ ਉਹੀ ਅਕਾਲੀ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਐਮ ਐਲ ਏ ਕੁਲਵੰਤ ਸਿੰਘ ਦੀ ਮੋਜੂਦਗੀ ਵਿੱਚ ਛੇ ਮਹੀਨੇ ਪਹਿਲਾਂ ਨੀਂਹ ਪੱਥਰ ਰੱਖਿਆ ਗਿਆ। ਜੋ ਕਿ ਕਈ ਕਈ ਦਿਨ ਕੰਮ ਬੰਦ ਰਹਿ ਕੇ ਕੀੜੀ ਦੀ ਚਾਲ ਚਲਕੇ ਛੇ ਮਹੀਨੇ ਵਿੱਚ ਸਿਰਫ ਪਿੱਲਰ ਹੀ ਖੜੇ ਹੋਏ।
ਉਨ੍ਹਾਂ ਕਿਹਾ ਮੰਦਭਾਗੀ ਗੱਲ ਇਹ ਹੈ ਕਿ ਨੌਂ ਸਾਲਾਂ ਵਿੱਚ ਦੋ ਨੀਂਹ ਪੱਥਰਾਂ ਦੇ ਬਾਵਜੂਦ ਵੀ ਕਮਿਊਨਿਟੀ ਸੈਂਟਰ ਜਿਉਂ ਦਾ ਤਿਉਂ ਹੈ। ਸਰਕਾਰ ਦੇ ਚਾਰ ਸਾਲ ਪੂਰੇ ਹੋਣ ਤੇ ਸਾਰੇ ਵਾਅਦੇ ਪੂਰੇ ਹੋਣ ਦੀ ਗੱਲ ਕਰ ਰਹੀ ਹੈ। ਪਰ ਸੱਚਾਈ ਅੱਜ ਮੀਡੀਆ ਰਾਹੀਂ ਪੰਜਾਬ ਦੇ ਲੋਕਾਂ ਨੂੰ ਦਿਖਾਈ ਗਈ।
ਤਿੰਨ ਸਰਕਾਰਾਂ ਦੇ ਕਾਰਜਕਾਲ ਵਿੱਚ ਐਮ ਐਲ ਏ ਕੁਲਵੰਤ ਅਕਾਲੀ ਸਰਕਾਰ ਸਮੇਂ ਅਕਾਲੀ ਦਲ 'ਚ, ਫੇਰ ਕਾਂਗਰਸ ਨਾਲ ਗਠਜੋੜ ਹੁੰਦੇ ਮੇਅਰ ਤੇ ਹੁਣ ਆਮ ਆਦਮੀ ਪਾਰਟੀ ਸਰਕਾਰ ਦੇ ਐਮ ਐਲ ਏ ਹੁੰਦੇ ਹੋਏ ਵੀ ਇੱਕ ਕਮਿਊਨਿਟੀ ਸੈਂਟਰ ਦੀ ਛੱਤ ਤੱਕ ਨਹੀਂ ਬਣਾ ਸਕੇ ਤੇ ਪਿੰਡ ਕੁੰਭੜਾ ਦਾ ਵਿਕਾਸ ਨੌਂ ਸਾਲ ਪਹਿਲਾਂ ਵਾਲੀ ਥਾਂ ਹੀ ਖੜ੍ਹਾ ਹੈ।
ਪ੍ਰਧਾਨ ਕੁੰਭੜਾ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਇਵੇਂ ਦਾ ਵਿਕਾਸ ਕਰਦੀਂ ਰਹੀ ਤਾਂ 2027 ਵਿੱਚ ਲੋਕ ਇਸ ਸਰਕਾਰ ਦਾ ਭੋਗ ਪਾਉਣ ਲਈ ਤਿਆਰ ਹਨ।
ਇਸ ਮੌਕੇ ਕਰਮਜੀਤ ਸਿੰਘ, ਮਨਦੀਪ ਸਿੰਘ ਕੁੰਭੜਾ, ਜਤਿੰਦਰ ਸਿੰਘ,ਭੀਮ ਸੈਨ, ਮਨਜੀਤ ਸਿੰਘ ਮੇਵਾ ਬਲਜਿੰਦਰ ਸਿੰਘ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਨਾਮ ਕੌਰ ਹਾਜ਼ਰ ਸਨ।
टिप्पणियाँ
एक टिप्पणी भेजें