“ਜੇ ਪੰਜਾਬ ਵਿੱਚ ਹੋਵੇਗੀ ਖਸਖਸ ਦੀ ਖੇਤੀ, ਡਬਲ ਇੰਜਣ ਦੀ ਸਰਕਾਰ ਆਵੇਗੀ ਛੇਤੀ”“ਖਸਖਸ ਦੀ ਖੇਤੀ ਨਾਲ ਨਸ਼ਾ ਖਤਮ ਕਰਨ ਦੀ ਮੰਗ, ਅਮਿਤ ਸ਼ਾਹ ਨੂੰ ਬਲਵਿੰਦਰ ਕੁੰਬੜਾ ਦੀ ਸਲਾਹ”
ਪੰਜਾਬ ਦੇ ਮੋਹਾਲੀ ਦੇ ਫੇਜ਼-7 ਦੀਆਂ ਲਾਈਟਾਂ 'ਤੇ ਚੱਲ ਰਹੇ SCBC ਮਹਾਂ ਪੰਚਾਇਤ ਦੇ ‘ਰਿਜ਼ਰਵੇਸ਼ਨ ਚੋਰ ਫਾੜੋ ਮੋਰਚੇ’ ਵਿੱਚ ਅੱਜ ਖਸਖਸ (ਪੋਸਤ) ਦੀ ਖੇਤੀ ਨੂੰ ਲੈ ਕੇ ਵੱਡੀ ਮੰਗ ਉਠੀ।
ਮੋਰਚੇ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਬਲਵਿੰਦਰ ਕੁੰਬੜਾ ਨੇ ਕੇਂਦਰ ਸਰਕਾਰ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਲਾਹ ਦਿੰਦਿਆਂ ਕਿਹਾ ਕਿ ਜੇ ਪੰਜਾਬ ਵਿੱਚ ਖਸਖਸ ਦੀ ਖੇਤੀ ਸ਼ੁਰੂ ਕਰ ਦਿੱਤੀ ਜਾਵੇ, ਤਾਂ ਨਾ ਸਿਰਫ਼ ਕਿਸਾਨਾਂ ਦੀ ਆਰਥਿਕ ਹਾਲਤ ਮਜ਼ਬੂਤ ਹੋਵੇਗੀ, ਸਗੋਂ ਮੈਡੀਕਲ ਨਸ਼ੇ 'ਤੇ ਵੀ ਕਾਫੀ ਹੱਦ ਤੱਕ ਰੋਕ ਲੱਗ ਸਕਦੀ ਹੈ।
ਉਨ੍ਹਾਂ ਕਿਹਾ ਕਿ ਸਾਰੀਆਂ ਸਰਕਾਰਾਂ ਨਸ਼ਾ ਖਤਮ ਕਰਨ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੀਆਂ ਹਨ। ਹਾਲ ਹੀ ਵਿੱਚ ਮੋਗਾ ਰੈਲੀ ਵਿੱਚ ਅਮਿਤ ਸ਼ਾਹ ਨੇ ਵੀ ਨਸ਼ਾ ਮੁਕਤ ਪੰਜਾਬ ਅਤੇ ਡਬਲ ਇੰਜਣ ਸਰਕਾਰ ਦਾ ਵਾਅਦਾ ਕੀਤਾ ਸੀ। ਅਜੇਹੇ ਵਿੱਚ ਜੇ ਖਸਖਸ ਦੀ ਖੇਤੀ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ, ਤਾਂ ਇਹ ਡਬਲ ਇੰਜਣ ਸਰਕਾਰ ਆਉਣ ਦਾ ਰਾਹ ਵੀ ਆਸਾਨ ਕਰ ਸਕਦੀ ਹੈ।
ਬਲਵਿੰਦਰ ਕੁੰਬੜਾ ਨੇ ਅੱਗੇ ਕਿਹਾ ਕਿ ਅੱਜ ਦੇ ਨੌਜਵਾਨ ਮੈਡੀਕਲ ਨਸ਼ੇ ਦੀ ਚਪੇਟ ਵਿੱਚ ਆ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹਨ। ਕਈ ਮਾਮਲਿਆਂ ਵਿੱਚ ਘੱਟ ਉਮਰ ਵਿੱਚ ਹੀ ਮੌਤ ਹੋ ਰਹੀ ਹੈ ਅਤੇ ਗੰਭੀਰ ਬਿਮਾਰੀਆਂ ਫੈਲ ਰਹੀਆਂ ਹਨ, ਜਿਸ ਕਾਰਨ ਪੰਜਾਬ ਦੀਆਂ ਮਾਵਾਂ ਨੂੰ ਆਪਣੇ ਬੱਚਿਆਂ ਨੂੰ ਗੁਆਉਣਾ ਪੈ ਰਿਹਾ ਹੈ ਅਤੇ ਕਈ ਔਰਤਾਂ ਵਿਧਵਾ ਹੋ ਰਹੀਆਂ ਹਨ।
ਉਨ੍ਹਾਂ ਡਾਕਟਰਾਂ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਲੰਮੇ ਸਮੇਂ ਤੱਕ ਮੈਡੀਕਲ ਨਸ਼ਾ ਕਰਨ ਨਾਲ ਨੌਜਵਾਨਾਂ ਵਿੱਚ ਨਪੁੰਸਕਤਾ ਦੇ ਕੇਸ ਵੀ ਵੱਧ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਖਸਖਸ ਦੀ ਖੇਤੀ ਨਾਲ ਇੱਕ ਪਾਸੇ ਕਿਸਾਨਾਂ ਨੂੰ ਫਾਇਦਾ ਹੋਵੇਗਾ, ਦੂਜੇ ਪਾਸੇ ਨਸ਼ੇ 'ਤੇ ਵੀ ਕਾਬੂ ਪਾਇਆ ਜਾ ਸਕਦਾ ਹੈ।
ਇਸ ਦੌਰਾਨ ਬਲਵਿੰਦਰ ਕੁੰਬੜਾ ਨੇ ਇਹ ਵੀ ਕਿਹਾ ਕਿ ਅੱਜ ਤੱਕ ਪਿਛਲੇ ਅੰਕੜੇ ਕੱਢ ਕੇ ਵੇਖ ਲਓ ਕਿ ਅਫੀਮ ਖਾ ਕੇ ਕੋਈ ਮਰਿਆ ਹੋਵੇ, ਇਸ ਲਈ ਇਸ ਮਸਲੇ ਨੂੰ ਵੀ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ।
ਇਸ ਮੌਕੇ 'ਤੇ ਹਰਨੇਕ ਸਿੰਘ ਮਲੋਯਾ ਨੇ ਦੇਸ਼ ਵਿੱਚ ਗੈਸ ਅਤੇ ਤੇਲ ਨੂੰ ਲੈ ਕੇ ਬਣ ਰਹੇ ਹਾਲਾਤਾਂ 'ਤੇ ਚਿੰਤਾ ਜਤਾਈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਜਮਾਖੋਰੀ ਨਾ ਕੀਤੀ ਜਾਵੇ ਅਤੇ ਅਫਵਾਹਾਂ 'ਤੇ ਧਿਆਨ ਨਾ ਦਿੱਤਾ ਜਾਵੇ। ਉਨ੍ਹਾਂ ਰਾਜਸਥਾਨ ਦੇ ਹਨੁਮਾਨਗੜ੍ਹ ਵਿੱਚ ਤੇਲ ਦੇ ਡਰੰਮਾਂ ਵਿੱਚ ਅੱਗ ਲੱਗਣ ਦੀ ਘਟਨਾ ਦਾ ਵੀ ਜ਼ਿਕਰ ਕੀਤਾ।
ਇਸ ਦੌਰਾਨ ਪੱਤਰਕਾਰ ਸ਼ਨਾਇਆ ਅਹਿਮ ਨੇ ਵੀ ਮੰਚ ਤੋਂ ਆਪਣੀ ਗੱਲ ਰੱਖਦਿਆਂ ਪੁਲਿਸ ਅਤੇ ਪ੍ਰਸ਼ਾਸਨ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਉਹ ਪਿਛਲੇ ਡੇਢ ਸਾਲ ਤੋਂ ਪੀੜਨਾ ਦਾ ਸ਼ਿਕਾਰ ਹਨ, ਪਰ ਜ਼ੀਰਕਪੁਰ ਥਾਣੇ ਦੀ ਪੁਲਿਸ ਨੇ ਉਨ੍ਹਾਂ ਦੇ ਕੇਸ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਉਨ੍ਹਾਂ ਦੱਸਿਆ ਕਿ ਮੋਰਚੇ ਦੇ ਸਹਿਯੋਗ ਵਿੱਚ ਆਉਣ ਤੋਂ ਬਾਅਦ ਹੀ ਦੋਸ਼ੀ ਦੇ ਖ਼ਿਲਾਫ਼ FIR ਦਰਜ ਕੀਤੀ ਗਈ, ਪਰ ਉਸ ਵਿੱਚ ਵੀ ਹਲਕੀਆਂ ਧਾਰਾਵਾਂ ਲਗਾਈਆਂ ਗਈਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਨਾਲ ਛੇੜਛਾੜ, ਰਾਹ ਰੋਕਣਾ, ਅਗਵਾ ਕਰਨ ਦੀ ਧਮਕੀ, ਬੱਚੇ ਨੂੰ ਮਾਰਨ ਦੀ ਧਮਕੀ ਅਤੇ ਬਦਨਾਮ ਕਰਨ ਵਰਗੀਆਂ ਗੰਭੀਰ ਘਟਨਾਵਾਂ ਹੋਈਆਂ ਹਨ।
ਸ਼ਨਾਇਆ ਅਹਿਮ ਨੇ ਇਹ ਵੀ ਕਿਹਾ ਕਿ ਉਨ੍ਹਾਂ ਪਿਛਲੇ ਸਾਲ ਤੋਂ SDM ਡੇਰਾਬੱਸੀ ਅਤੇ MC ਜ਼ੀਰਕਪੁਰ ਨੂੰ ਪਾਣੀ ਦਾ ਕਨੈਕਸ਼ਨ ਜੋੜਨ ਲਈ ਅਰਜ਼ੀ ਦਿੱਤੀ ਹੋਈ ਹੈ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਉਨ੍ਹਾਂ ਪ੍ਰਸ਼ਾਸਨ 'ਤੇ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ ਹੁਣ ਉਨ੍ਹਾਂ ਨੂੰ ਪੁਲਿਸ ਅਤੇ ਸਿਵਲ ਪ੍ਰਸ਼ਾਸਨ 'ਤੇ ਕੋਈ ਭਰੋਸਾ ਨਹੀਂ ਰਿਹਾ। ਉਨ੍ਹਾਂ ਕਿਹਾ,
“ਜੇ ਇੱਥੇ ਇਨਸਾਫ ਨਹੀਂ ਮਿਲਿਆ, ਤਾਂ ਉੱਪਰ ਵਾਲਾ ਜ਼ਰੂਰ ਇਨਸਾਫ ਕਰੇਗਾ, ਉਸ ਦੀ ਲਾਠੀ ਵਿੱਚ ਆਵਾਜ਼ ਨਹੀਂ ਹੁੰਦੀ… ਤੇ ਜਦੋਂ ਉੱਪਰ ਵਾਲਾ ਇਨਸਾਫ ਕਰੇਗਾ, ਫਿਰ ਇਹ ਲੋਕ ਤਕਲੀਫ਼ ਨਾ ਮੰਨਣ।”
ਇਸ ਮੌਕੇ 'ਤੇ ਹਰਨੇਕ ਸਿੰਘ ਮਲੋਯਾ, ਪ੍ਰਿੰਸੀਪਲ ਬਨਵਾਰੀ ਲਾਲ, ਕਰਮ ਸਿੰਘ ਕੁੜੀ, ਕਰਮਜੀਤ ਸਮੇਤ ਕਈ ਹੋਰ ਹਾਜ਼ਰ ਰਹੇ।
टिप्पणियाँ
एक टिप्पणी भेजें