*ਐਸ ਸੀ ਬੀਸੀ ਮੋਰਚਾ ਆਗੂਆਂ ਵਿੱਚ ਖੁਸ਼ੀ ਦੀ ਲਹਿਰ, ਮਾਨਯੋਗ ਹਾਈਕੋਰਟ ਨੇ ਫਿਨਿਕਸ ਮਾਲ ਦੇ ਖਿਲਾਫ ਕੀਤੀ ਸਟੇਜ, ਫਲਦਾਰ ਅੰਬਾਂ ਦੇ ਬਾਗ ਨੂੰ ਕੱਟਣ ਤੇ ਲਗਾਈ ਰੋਕ.* *ਮੋਰਚਾ ਆਗੂਆਂ ਨੇ ਖੁਸ਼ੀ ਵਿੱਚ ਵੰਡੇ ਲੱਡੂ, ਮਾਨਯੋਗ ਹਾਈਕੋਰਟ ਤੇ ਪ੍ਰੈਸ ਮੀਡੀਆ ਦਾ ਕੀਤਾ ਧੰਨਵਾਦ.* *ਵੱਢੇ ਗਏ ਸੌ ਸਾਲ ਪੁਰਾਣੇ ਸੈਂਕੜੇ ਫਲਦਾਰ ਰੁੱਖਾਂ ਨੂੰ ਬਚਾਉਣ ਲਈ ਗੁ: ਅੰਬ ਸਾਹਿਬ ਦੇ ਮੈਨੇਜਰ, ਪੁੱਡਾ ਤੇ ਗਮਾਡਾ ਨੇ ਨਹੀਂ ਨਿਭਾਈ ਜਿੰਮੇਵਾਰੀ: ਬਲਵਿੰਦਰ ਕੁੰਭੜਾ*


ਮੋਹਾਲੀ, 21 ਨਵੰਬਰ: ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਮੋਰਚੇ ਤੇ ਪਿਛਲੇ ਇੱਕ ਸਾਲ ਤੋਂ ਫਿਨਿਕ੍ਸ ਮਾਲ ਬਣਾਉਣ ਲਈ ਕੰਪਨੀ ਵੱਲੋਂ 100 ਸਾਲ ਪੁਰਾਣੇ ਅੰਬਾਂ ਦੇ ਫਲਦਾਰ ਦਰਖਤਾਂ ਨੂੰ ਕੱਟਣ ਤੋਂ ਰੋਕਣ ਲਈ ਨਿਰੰਤਰ ਲੜਾਈ ਲੜੀ ਜਾ ਰਹੀ ਹੈ। ਪਰ ਇਸ ਦੇ ਬਾਵਜੂਦ ਮਾਲ ਕੰਪਨੀ ਨੇ ਫਲਦਾਰ ਰੁੱਖਾਂ ਨੂੰ ਬੜੀ ਬੇਰਹਿਮੀ ਨਾਲ ਕੱਟਣਾ ਸ਼ੁਰੂ ਕਰ ਦਿੱਤਾ ਤੇ 100 ਸਾਲਾਂ ਤੋਂ ਵੱਧ ਪੁਰਾਣੇ ਅੰਬਾਂ ਦੇ ਦਰਖਤ ਕੱਟਕੇ ਟਰੱਕਾਂ ਤੇ ਲੱਦਕੇ ਭੇਜਣੇ ਸ਼ੁਰੂ ਕਰ ਦਿੱਤੇ। ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਮੋਰਚਾ ਆਗੂਆਂ ਵੱਲੋਂ ਇਸ ਹੋ ਰਹੀ ਵਾਤਾਵਰਨ ਦੀ ਬਰਬਾਦੀ ਨੂੰ ਰੋਕਣ ਲਈ ਮਾਨਯੋਗ ਹਾਈਕੋਰਟ ਵਿੱਚ ਪਬਲਿਕ ਰਿਟ ਪਟੀਸ਼ਨ ਦਾਇਰ ਕੀਤੀ ਗਈ। ਜਿਸ ਤੇ ਮਾਨਯੋਗ ਹਾਈਕੋਰਟ ਨੇ ਤੁਰੰਤ ਦਰਖਤ ਕੱਟਣ ਤੇ ਰੋਕ ਲਗਾਉਣ ਲਈ ਸਟੇਜ ਜਾਰੀ ਕੀਤਾ। ਜਿਸ ਤੇ ਸਮੂਹ ਮੋਰਚਾ ਆਗੂਆਂ ਨੇ ਖੁਸ਼ੀ ਵਿੱਚ ਮੋਰਚੇ ਤੇ ਲੱਡੂ ਵੰਡੇ ਤੇ ਮਾਨਯੋਗ ਹਾਈਕੋਰਟ ਅਤੇ ਪ੍ਰੈਸ ਮੀਡੀਆ ਦਾ ਧੰਨਵਾਦ ਵੀ ਕੀਤਾ।
     ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਧਾਨ ਸ. ਕੁੰਭੜਾ ਨੇ ਕਿਹਾ ਕਿ ਅਸੀਂ ਗੁ: ਅੰਬ ਸਾਹਿਬ ਨੇੜੇ ਦੇ ਅੰਬਾਂ ਦੇ ਬਾਗ ਨੂੰ ਬਚਾਉਣ ਲਈ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਨੂੰ ਲਿਖਤੀ ਬੇਨਤੀ ਕੀਤੀ ਸੀ। ਪਰ ਉਹਨਾਂ ਵੱਲੋਂ ਕੋਈ ਚਾਰਾਜੋਈ ਨਹੀਂ ਕੀਤੀ ਗਈ। ਉਸ ਤੋਂ ਬਾਅਦ ਅਸੀਂ ਪੁੱਡਾ ਗਮਾਡਾ ਤੇ ਉੱਚ ਅਧਿਕਾਰੀਆਂ, ਗਰੀਨ ਟਰਿਬਿਊਨਲ ਦਿੱਲੀ, ਵਣ ਵਿਭਾਗ ਪੰਜਾਬ, ਮੁੱਖ ਮੰਤਰੀ ਪੰਜਾਬ ਅਤੇ ਡਿਪਟੀ ਕਮਿਸ਼ਨਰ ਮੋਹਾਲੀ ਨੂੰ ਵੀ ਲਿਖਤੀ ਦਰਖਾਸਤਾਂ ਦਿੱਤੀਆਂ। ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਅਖੀਰ ਸਾਨੂੰ ਮਾਨਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਤੇ ਅੱਜ ਸਾਨੂੰ ਮਾਨਯੋਗ ਹਾਈਕੋਰਟ ਵੱਲੋਂ ਇਹਨਾਂ ਅੰਬਾਂ ਦੇ ਸੈਂਕੜੇ ਦਰਖਤਾਂ ਨੂੰ ਬਚਾਉਣ ਦੀ ਉਮੀਦ ਜਾਗੀ ਹੈ।  
      ਇਸ ਮੌਕੇ ਮੋਰਚਾ ਪ੍ਰਧਾਨ ਹਰਨੇਕ ਸਿੰਘ ਮਲੋਆ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਅਖਬਾਰਾਂ ਵਿੱਚ ਵੱਡੀਆਂ ਵੱਡੀਆਂ ਖਬਰਾਂ ਦੇ ਕੇ ਡਰਾਮੇਬਾਜ਼ੀ ਕਰਨ ਵਾਲੇ ਵਾਤਾਵਰਨ ਪ੍ਰੇਮੀ ਇਹਨਾਂ ਇਤਿਹਾਸਕ ਅਤੇ ਪੁਰਾਣੇ ਅੰਬਾਂ ਦੇ ਦਰਖਤਾਂ ਨੂੰ ਬਚਾਉਣ ਲਈ ਨਹੀਂ ਬਹੁੜਿਆ।
      ਇਸ ਮੌਕੇ ਕਰਮ ਸਿੰਘ ਕੁਰੜੀ, ਹਰਵਿੰਦਰ ਸਿੰਘ, ਬੱਬਲ ਚੌਪੜਾ, ਸ਼ਿਕਸ਼ਾ ਸ਼ਰਮਾ, ਸਿਮਰਨਜੀਤ ਸਿੰਘ ਸ਼ੈਂਕੀ, ਮਨਦੀਪ ਸਿੰਘ, ਬਲਜੀਤ ਸਿੰਘ, ਦਰਸ਼ਨ ਸਿੰਘ, ਨੀਲਮ, ਹਰਪਾਲ ਸਿੰਘ, ਕਰਮਜੀਤ ਸਿੰਘ, ਪ੍ਰਭਸ਼ਰਨ ਸਿੰਘ ਆਦਿ ਹਾਜ਼ਰ ਹੋਏ।

टिप्पणियाँ

इस ब्लॉग से लोकप्रिय पोस्ट

भारत विकास परिषद ने स्थापना दिवस पर लड़कियों के लिए खोला सिलाई सेंटर

टी सी टेरीटेक्स लिमिटेड, सरसिनी, लालरू में भव्य जन्मदिन समारोह

*कैट व्यापारियों के लिए संसद में हुआ विशेष दौरा – लोकसभा अध्यक्ष ओम बिड़ला ने किया संबोधित*