*ਐਸ ਸੀ ਮੋਰਚੇ ਵੱਲੋਂ ਐਸ ਸੀ ਕਮਿਸ਼ਨ ਦੇ ਚੇਅਰਮੈਨ ਤੇ ਉਠਾਏ ਸਵਾਲ, ਕਿਹਾ ਡਰਾਮੇਬਾਜ਼ੀ ਤੋਂ ਬਿਨਾਂ ਨਹੀਂ ਹੋ ਰਹੀ ਕੋਈ ਕਾਰਵਾਈ**ਐਸ ਸੀ ਕਮਿਸ਼ਨ ਦਾ ਚੇਅਰਮੈਨ ਆਪਣੇ ਫੇਕ ਵੀਡੀਓ ਪਾ ਪਾ ਕੇ ਵਾਹ ਵਾਹ ਖੱਟਣ ਦੇ ਕਰ ਰਿਹਾ ਯਤਨ, ਪਰ ਗਰਾਊਂਡ ਤੇ ਨਹੀਂ ਹੋ ਰਿਹਾ ਕੋਈ ਸੁਧਾਰ**ਐਸ ਸੀ ਐਸ ਟੀ ਐਕਟ ਦੇ ਤਹਿਤ ਦਰਜ ਹੋਏ ਪਰਚਿਆਂ ਤੇ ਨਹੀਂ ਹੋ ਰਹੀ ਕੋਈ ਗ੍ਰਿਫਤਾਰੀ ਦੋਸ਼ੀ ਘੁੰਮ ਰਹੇ ਆਜ਼ਾਦ: ਸ਼੍ਰੀ ਲੱਧੜ**ਮੋਹਾਲੀ ਦੇ ਐਸ ਐਸ ਪੀ ਤੇ ਡੀ ਐਸ ਪੀ ਸਿਟੀ-2 ਨਹੀਂ ਕਰ ਰਹੇ ਐਸ ਸੀ ਕਮਿਸ਼ਨ ਦੇ ਹੁਕਮਾਂ ਦੀ ਪ੍ਰਵਾਹ: ਕੁੰਭੜਾ*


ਮੋਹਾਲੀ, 20 ਨਵੰਬਰ: ਐਸਸੀਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫਿਰ ਸਾਥ ਦੀਆਂ ਲਾਈਟਾਂ ਤੇ ਚੱਲ ਰਹੇ ਮੋਰਚੇ ਤੇ ਅੱਜ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਦੀ ਅਗਵਾਈ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿੱਚ ਸ਼੍ਰੀ ਸੁੱਚਾ ਸਿੰਘ ਲੱਧੜ (ਆਈ.ਏ.ਐਸ.) ਪ੍ਰਧਾਨ ਐਸੀ ਵਿੰਗ ਬੀਜੇਪੀ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੀਟਿੰਗ ਵਿੱਚ ਐਸੀ ਕਮਿਸ਼ਨ ਵੱਲੋਂ ਐਸ ਸੀ ਸਮਾਜ ਦੀਆਂ ਸਮੱਸਿਆਵਾਂ ਨੂੰ ਨਦਰ ਅੰਦਾਜ ਕਰਨ ਦੇ ਮੁੱਦੇ ਤੇ ਵਿਸ਼ੇਸ਼ ਚਰਚਾ ਕੀਤੀ ਗਈ। ਹਾਜ਼ਰ ਸਮੂਹ ਆਗੂ ਸਾਹਿਬਾਨਾਂ ਨੇ ਐਸੀ ਕਮਿਸ਼ਨ ਦੇ ਚੇਅਰਮੈਨ ਨੂੰ ਲੰਬੇ ਹੱਥੀ ਲੈਂਦਿਆਂ ਕਿਹਾ ਕਿ ਚੇਅਰਮੈਨ ਸਾਹਿਬ ਸਿਰਫ ਸੋਸ਼ਲ ਮੀਡੀਆ ਉੱਤੇ ਡਰਾਮੇ ਕਰ ਰਹੇ ਹਨ ਉਹ ਆਪਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੀ ਹੁੰਦੀਆਂ ਨੇ ਨਹੀਂ ਨਹੀਂ ਉਹ ਜਿਵੇਂ ਭਗਵੰਤ ਮਾਨ ਦੀਆਂ ਲੀਹਾਂ ਤੇ ਚਲਦੇ ਹੋਏ ਸਿਰਫ ਸੋਸ਼ਲ ਮੀਡੀਆ ਤੇ ਆਪਣੀਆਂ ਫੋਟੋਆਂ ਤੇ ਵੀਡੀਓ ਪਾ ਕੇ ਸਮਾਜ ਨੂੰ ਗੁਮਰਾਹ ਕਰ ਰਹੇ ਹਨ। 
     ਇਸ ਮੌਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਪਿਛਲੇ ਦਿਨੀ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਐਸੀ ਸਮਾਜ ਤੇ ਕੀਤੀ ਗਈ ਟਿੱਪਣੀ ਨਿੰਦਣਯੋਗ ਹੈ। ਐਸੀ ਕਮਿਸ਼ਨ ਵੱਲੋਂ ਇਸ ਤੇ ਕੀਤੀ ਗਈ ਕਾਰਵਾਈ ਦਾ ਅਸੀਂ ਸਵਾਗਤ ਕਰਦੇ ਹਾਂ। ਪਰ ਦੋ ਸਾਲਾਂ ਤੋਂ ਮੋਹਾਲੀ ਫੇਸ ਸੱਤ ਦੀਆਂ ਲਾਈਟਾਂ ਤੇ ਐਸੀ ਸਮਾਜ ਦੇ ਹੱਕਾਂ ਲਈ ਲੱਗੇ ਮੋਰਚੇ ਤੇ ਐਸ ਸੀ ਕਮਿਸ਼ਨ ਦੇ ਚੇਅਰਮੈਨ ਸਾਹਿਬ ਬਿਲਕੁਲ ਨਹੀਂ ਪਹੁੰਚੇ। ਐਸ ਸੀ ਕਮਿਸ਼ਨ ਪੰਜਾਬ ਅਤੇ ਰਾਸ਼ਟਰੀ ਐਸ ਸੀ ਕਮਿਸ਼ਨ ਦੇ ਹੁਕਮਾਂ ਨੂੰ ਮੋਹਾਲੀ ਦੇ ਐਸਐਸਪੀ ਅਤੇ ਡੀਐਸਪੀ ਸਿਟੀ ਟੂ ਮੰਨਣ ਨੂੰ ਤਿਆਰ ਨਹੀਂ ਹਨ। ਐਸ ਸੀ ਲੋਕਾਂ ਦੇ ਹੱਕਾਂ ਦੀ ਅਸੀਂ ਲੜਾਈ ਲੜ ਰਹੇ ਹਾਂ। ਜਿਸ ਵਿੱਚ ਮੇਰੇ, ਮੇਰੀ ਪਤਨੀ ਗੁਰਨਾਮ ਕੌਰ ਕੁੰਭੜਾ, ਮੇਰੇ ਬੇਟੇ ਮਨਦੀਪ ਸਿੰਘ, ਗੁਰਦੀਪ ਸਿੰਘ ਕਾਲੀ ਅਤੇ ਹੋਰ ਅਨੇਕਾਂ ਐਸ ਸੀ ਆਗੂਆਂ ਉੱਤੇ ਧੜਾਧੜ ਨਾਜਾਇਜ਼ ਪਰਚੇ ਦਰਜ ਕਰਕੇ ਸਾਡੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਐਸ ਸੀ ਕਮਿਸ਼ਨ ਬਿਲਕੁਲ ਅੱਖਾਂ ਬੰਦ ਕਰਕੇ ਚੁੱਪ ਧਾਰੀ ਬੈਠਾ ਹੈ। ਲੁਧਿਆਣੇ ਦੀ ਉਪ ਚੋਣ ਵਿੱਚ ਇਹ ਚੇਅਰਮੈਨ ਸਾਹਿਬ ਨੇ ਆਪਣੇ ਸੰਵਿਧਾਨਿਕ ਅਹੁਦੇ ਦੀ ਦੁਰਵਰਤੋਂ ਕਰਕੇ ਜੋ ਚੋਣ ਪ੍ਰਚਾਰ ਕੀਤਾ। ਉਸ ਤੇ ਵੀ ਮੋਰਚੇ ਵੱਲੋਂ ਇੱਕ ਸ਼ਿਕਾਇਤ ਚੋਣ ਕਮਿਸ਼ਨਰ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਭੇਜੀ ਗਈ। ਪਰ ਉਸ ਤੇ ਵੀ ਕੋਈ ਕਾਰਵਾਈ ਨਹੀਂ ਹੋਈ।
    ਇਸ ਮੌਕੇ ਇਸ ਮੌਕੇ ਸ੍ਰੀ ਸੁੱਚਾ ਸਿੰਘ ਲੱਧੜ ਨੇ ਬਲਵਿੰਦਰ ਸਿੰਘ ਕੁੰਭੜਾ ਦੇ ਬਿਆਨ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਕਿਹਾ ਕਿ ਮੈਂ ਪਾਰਟੀ ਵੱਲੋਂ ਅਤੇ ਨਿੱਜੀ ਤੌਰ ਤੇ ਮੋਰਚੇ ਦੇ ਨਾਲ ਖੜਾ ਹਾਂ ਤੇ ਪੂਰਨ ਸਮਰਥਨ ਦਿੰਦਾ ਹਾਂ। ਉਹਨਾਂ ਕਿਹਾ ਕਿ ਐਸ ਸੀ ਕਮਿਸ਼ਨ ਦੇ ਚੇਅਰਮੈਨ ਸਿਰਫ ਡਰਾਮੇਬਾਜ਼ੀ ਤੋਂ ਬਿਨਾਂ ਹੋਰ ਸਮਾਜ ਦਾ ਕੋਈ ਭਲਾ ਨਹੀਂ ਕਰ ਰਹੇ। ਉਨਾਂ ਨੈਸ਼ਨਲ ਐਸ ਸੀ ਕਮਿਸ਼ਨ ਦੇ ਚੇਅਰਮੈਨ ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜਦੋਂ ਵੀ ਉਹ ਪੰਜਾਬ ਦਾ ਕੋਈ ਦੌਰਾ ਰੱਖਦੇ ਹਨ ਤਾਂ ਕਿਸੇ ਐਸ ਸੀ ਆਗੂ ਨੂੰ ਸੂਚਿਤ ਨਹੀਂ ਕੀਤਾ ਜਾਂਦਾ। ਇਸ ਮੋਰਚੇ ਦੇ ਆਗੂ ਕਈ ਵਾਰ ਜਾਅਲੀ ਸਰਟੀਫਿਕੇਟ ਧਾਰਕਾਂ ਦੇ ਮਾਮਲੇ ਨੂੰ ਲੈ ਕੇ ਮਿਲ ਚੁੱਕੇ ਹਨ। ਪਰ ਐਸੀ ਕਮਿਸ਼ਨਾਂ ਵੱਲੋਂ ਕੋਈ ਉਚਿਤ ਕਾਰਵਾਈ ਨਹੀਂ ਕੀਤੀ ਗਈ। ਆਉਣ ਵਾਲੇ ਦਿਨਾਂ ਵਿੱਚ ਸਾਂਝੇ ਤੌਰ ਤੇ ਸੂਬਾ ਪੱਧਰੀ ਸੰਘਰਸ਼ ਵਿੱਡਿਆ ਜਾਵੇਗਾ।  
       ਇਸ ਮੌਕੇ ਕਰਮ ਸਿੰਘ ਕੁਰੜੀ, ਦਰਸ਼ਨ ਸਿੰਘ ਮਲੋਆ, ਬਲਜੀਤ ਸਿੰਘ, ਯੋਗੇਸ਼ ਕੁਮਾਰ, ਜਾਨਕੀ ਦੇਵੀ, ਦਰਸ਼ਨ ਸਿੰਘ, ਪਰਮਜੀਤ ਕੌਰ, ਨੀਲਮ, ਦਰਸ਼ਨਾਂ ਕੌਰ, ਮਹਿੰਦਰ ਕੌਰ, ਗੋਗੀ, ਮਹਿੰਦਰ ਲਾਬਾ, ਹਰਵਿੰਦਰ ਸਿੰਘ, ਬੱਬਲ ਚੋਪੜਾ ਆਦਿ ਹਾਜ਼ਰ ਹੋਏ।

टिप्पणियाँ

इस ब्लॉग से लोकप्रिय पोस्ट

भारत विकास परिषद ने स्थापना दिवस पर लड़कियों के लिए खोला सिलाई सेंटर

टी सी टेरीटेक्स लिमिटेड, सरसिनी, लालरू में भव्य जन्मदिन समारोह

“सिल्वर सिटी थीम्स में भव्य रक्तदान शिविर: 75 यूनिट रक्त संग्रह, कैंसर मरीजों के लिए बना जीवनदान