ਐਸ.ਸੀ.ਬੀ.ਸੀ ਮਹਾ ਪੰਚਾਇਤ ਦੇ ਮੋਰਚੇ ‘ਤੇ ਮਨਾਇਆ ਗਿਆ ਮਜ਼ਦੂਰ ਦਿਵਸ, ਮਜ਼ਦੂਰਾਂ ਦਾ ਸਨਮਾਨ ਤੇ ਵੰਡੇ ਗਏ ਲੱਡੂ,,, ਮਹੰਗਾਈ ਨੂੰ ਵੇਖਦੇ ਹੋਏ ਘੱਟ ਤੋਂ ਘੱਟ 1000/- ਹੋਣਾ ਚਾਹੀਦਾ ਹੈ ਡੀਸੀ ਰੇਟ : ਬਲਵਿੰਦਰ ਸਿੰਘ ਕੁੰਬੜਾ

ਅੱਜ ਮਿਤੀ 01/05/2026 ਨੂੰ ਪੰਜਾਬ ਫੇਜ਼-7 ਦੀ ਲਾਈਟ ਪਾਇੰਟ ‘ਤੇ ਚੱਲ ਰਹੇ ਐਸ.ਸੀ.ਬੀ.ਸੀ ਮਹਾ ਪੰਚਾਇਤ ਦੇ ਮੋਰਚੇ ‘ਤੇ ਮਜ਼ਦੂਰ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਦਰਸ਼ਨ ਸਿੰਘ ਰਾਠੀ (ਇਲੈਕਟ੍ਰੀਸ਼ਨ), ਦਲਬੀਰ ਸਿੰਘ ਕਾਕਾ, ਬੀਰੂ ਸਿੰਘ, ਮਲਕੀਤ ਸਿੰਘ, ਕਰਮਜੀਤ ਸਿੰਘ ਆਦਿ ਮਜ਼ਦੂਰਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਮੋਰਚੇ ‘ਤੇ ਲੱਡੂ ਵੀ ਵੰਡੇ ਗਏ।
ਇਸ ਮੌਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਦੇਸ਼ ਦਾ ਸਾਰਾ ਬੋਝ ਮਜ਼ਦੂਰਾਂ ਦੇ ਸਿਰ ‘ਤੇ ਹੈ। ਵੱਡੀਆਂ-ਵੱਡੀਆਂ ਇਮਾਰਤਾਂ, ਮਾਲ, ਖੇਤਾਂ ਅਤੇ ਫੈਕਟਰੀਆਂ ਵਿੱਚ ਮਜ਼ਦੂਰਾਂ ਦੇ ਬਿਨਾਂ ਕੰਮ ਸੰਭਵ ਨਹੀਂ। ਇਸਦੇ ਬਾਵਜੂਦ ਮਜ਼ਦੂਰਾਂ ਨੂੰ ਸੰਵਿਧਾਨ ਅਨੁਸਾਰ ਬਣਦੇ ਹੱਕ ਨਹੀਂ ਮਿਲਦੇ। ਕਈ ਅਮੀਰ ਲੋਕ ਮਜ਼ਦੂਰਾਂ ਦੀ ਦਿਹਾੜੀ ਤੱਕ ਵੀ ਮਾਰ ਲੈਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਲੇਬਰ ਕੋਰਟਾਂ ਵਿੱਚ ਧੱਕੇ ਖਾਣੇ ਪੈਂਦੇ ਹਨ।
ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਕੋਲ ਮੰਗ ਕੀਤੀ ਕਿ ਡੀ.ਸੀ ਰੇਟ ਘੱਟੋ-ਘੱਟ 1000 ਰੁਪਏ ਕੀਤਾ ਜਾਵੇ ਤਾਂ ਜੋ ਅੱਜ ਦੀ ਮਹਿੰਗਾਈ ਵਿੱਚ ਇੱਕ ਮਜ਼ਦੂਰ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਢੰਗ ਨਾਲ ਕਰ ਸਕੇ ਅਤੇ ਆਪਣੇ ਮਾਤਾ-ਪਿਤਾ ਦੀ ਸੇਵਾ ਵੀ ਕਰ ਸਕੇ।
ਇਸ ਮੌਕੇ ਦਰਸ਼ਨ ਸਿੰਘ ਰਾਠੀ ਨੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਆਪਣੇ ਬਿਆਨ ਰਾਹੀਂ ਮੀਡੀਆ ਦੇ ਸਾਹਮਣੇ ਰੱਖਿਆ। ਮੋਰਚੇ ‘ਤੇ ਹਰ ਗੁਰੂਪੁਰਬ, ਸ਼ਹੀਦੀ ਦਿਵਸ ਜਾਂ ਜਨਮ ਦਿਹਾੜਾ ਬਿਨਾਂ ਕਿਸੇ ਭੇਦਭਾਵ ਦੇ ਇਕੱਠੇ ਮਨਾਇਆ ਜਾਂਦਾ ਹੈ, ਜੋ ਏਕਤਾ ਦੀ ਮਿਸਾਲ ਹੈ।
ਬਲਵਿੰਦਰ ਸਿੰਘ ਕੁੰਬੜਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਐਸ.ਸੀ.ਬੀ.ਸੀ ਮੋਰਚੇ ਦਾ ਸਹਿਯੋਗ ਕਰਨ ਤਾਂ ਜੋ ਗਰੀਬ ਅਤੇ ਪੀੜਤ ਲੋਕਾਂ ਨੂੰ ਇਨਸਾਫ ਮਿਲ ਸਕੇ।
ਇਸ ਮੌਕੇ ਕਰਮਜੀਤ ਕੁਰਡੀ, ਕਰਮਜੀਤ ਸਿੰਘ, ਹਰਨੇਕ ਸਿੰਘ ਮਲੂਆ, ਦਰਸ਼ਨ ਸਿੰਘ ਰਾਠੀ, ਨੀਲਮ ਰਾਣੀ ਅਤੇ ਸ਼ਿਕਸ਼ਾ ਸ਼ਰਮਾ ਆਦਿ ਹਾਜ਼ਰ ਰਹੇ।

टिप्पणियाँ

इस ब्लॉग से लोकप्रिय पोस्ट

भारत विकास परिषद ने स्थापना दिवस पर लड़कियों के लिए खोला सिलाई सेंटर

टी सी टेरीटेक्स लिमिटेड, सरसिनी, लालरू में भव्य जन्मदिन समारोह

“सिल्वर सिटी थीम्स में भव्य रक्तदान शिविर: 75 यूनिट रक्त संग्रह, कैंसर मरीजों के लिए बना जीवनदान