ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਵਿਖੇ 18 ਅਪ੍ਰੈਲ ਨੂੰ ਮਨਾਇਆ ਜਾਵੇਗਾ ਡਾ ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਵਸ,,,,ਥਾਣਾ ਸੋਹਾਣਾ ਤੋਂ ਲਗਭਗ ਦਰਜਨ ਪੀੜਤ ਪਰਿਵਾਰ ਕਰਨਗੇ ਵੱਡਾ ਪ੍ਰਦਰਸ਼ਨ : ਬਲਵਿੰਦਰ ਕੁੰਭੜਾ

ਅੱਜ ਮਿਤੀ 15 ਅਪ੍ਰੈਲ 2026 ਨੂੰ ਐਸ ਸੀ ਬੀਸੀ ਮੋਰਚਾ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਮੀਟਿੰਗ ਰੱਖੀ ਗਈ
ਜਿਸ ਵਿੱਚ ਰਿਜ਼ਰਵੇਸ਼ਨ ਚੋਰ ਫੜੋ ਮੌਰਚਾ ਸਥਾਨ ਤੇ ਡਾ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ  ਮਨਾਉਣ ਦਾ ਫੈਸਲਾ ਕੀਤਾ ਗਿਆ ਉਪਰੰਤ ਮੋਹਾਲੀ ਦੇ ਵੱਖ ਵੱਖ ਪਿੰਡਾਂ ਤੋਂ ਆਏ ਪੀੜਤ ਪਰਿਵਾਰਾਂ ਦੀਆਂ ਮੁਸ਼ਕਿਲਾਂ ਨੂੰ ਸੁਣਦਿਆਂ 18 ਅਪ੍ਰੈਲ ਨੂੰ ਪੰਜਾਬ ਪੁਲਿਸ ਦੇ ਜ਼ੁਲਮ ਖਿਲਾਫ ਧਰਨੇ ਦਾ ਐਲਾਨ ਕੀਤਾ ਗਿਆ
ਕੁੰਭੜਾ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਪੁਲਿਸ ਦੇ ਸਤਾਏ ਹੋਏ ਲੋਕ ਹਰ ਰੋਜ਼ ਕੋਈ ਨਾ ਕੋਈ ਮੁਸ਼ਕਲ ਦੱਸਦੇ ਹੋਏ ਰੋਂਦੇ ਕੁਰਲਾਉਂਦੇ ਹਨ ਤੇ ਕਈ ਵਾਰ ਪੁਲਿਸ ਨਾਲ ਰਾਬਤਾ ਵੀ ਕੀਤਾ ਗਿਆ ਪਰ ਕੋਈ ਤਸੱਲੀਬਖ਼ਸ਼ ਹੱਲ ਨਹੀਂ ਨਿਕਲਦਾ
ਬਹੁਤ ਪੀੜਤ ਪਰਿਵਾਰ ਇਹੋ ਜਿਹੇ ਹਨ ਜੋ ਪੁਲਿਸ ਦਾ ਢਿੱਡ ਭਰਨ ਲਈ ਆਪਣਾ ਸਭ ਕੁਝ ਗਵਾ ਚੁੱਕੇ ਹਨ ਜਿਵੇਂ ਕਿ ਥਾਣਾ ਸੋਹਾਣਾ ਤੋਂ ਮਾਮਲਾ ਸਾਹਮਣੇ ਆਇਆ ਕਿ ਇਕ ਵਿਅਕਤੀ ਤੋਂ ਕਿਸ਼ਤਾਂ ਵਿੱਚ ਮੋਟੀ ਰਕਮ ਦੀ ਰਿਸ਼ਵਤ ਲਈ ਗਈ ਜੋ ਆਪਣਾ ਹਲਫ਼ੀਆ ਬਿਆਨ ਦੇ ਚੁੱਕਾ ਹੈ
ਇਸੇ ਤਰ੍ਹਾਂ 82 ਸਾਲਾਂ ਬਜ਼ੁਰਗ ਮਾਤਾ ਜਿਸਦੇ ਉੱਤੇ ਵੀਹ ਬੰਦਿਆਂ ਨੂੰ ਮਾਰਕੁੱਟ ਦਾ ਇਲਜਾਮ ਲਗਾ ਕੇ ਝੂਠੀ ਐਫ ਆਈ ਆਰ ਕੀਤੀ ਗਈ
ਇਹੋ ਜਿਹੇ ਮਾਮਲਿਆਂ ਨੂੰ ਦੇਖਦਿਆਂ ਮੋਰਚਾ ਪ੍ਰਧਾਨ ਤੇ ਆਗੂਆਂ ਵੱਲੋਂ ਪੁਲੀਸ ਖ਼ਿਲਾਫ਼ ਵੱਡਾ ਸੰਘਰਸ਼ ਕਰਨ ਦਾ ਐਲਾਨ ਕੀਤਾ
ਜਿਸ ਵਿੱਚ ਵੱਖ ਵੱਖ ਥਾਣਿਆਂ ਤੋਂ ਲਗਭਗ ਇੱਕ ਦਰਜ਼ਨ ਪੀੜਤ ਪਰਿਵਾਰ ਸਾਮਲ ਹੋਣਗੇ ਤੇ ਫੇਜ਼ 7 ਦੀਆਂ ਲਾਈਟਾਂ ਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਪਿੱਟ ਸਿਆਪਾ ਕੀਤਾ ਜਾਵੇਗਾ
ਕੁੰਭੜਾ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਤੇ ਨਸ਼ਾਂ ਖ਼ਤਮ ਕਰਨ ਵਾਲੇ ਕੀਤੇ ਜਾਂਦੇ ਵਾਅਦੇ ਬਿਲਕੁਲ ਝੂਠੇ ਹਨ ਇੱਥੇ ਮਾਵਾਂ ਆਪਣੇ ਬੱਚਿਆਂ ਤੋਂ ਦੁਖੀ ਹੋ ਕੇ ਆਪਣੇ ਦੁਖੜੇ ਆਪ ਦੱਸਣਗੀਆਂ ਕਿਵੇਂ ਗਲੀਆਂ ਵਿੱਚ ਸ਼ਰੇਆਮ ਨਸ਼ਾਂ ਵਿੱਕ ਰਿਹਾ ਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ
ਇਸ ਮੌਕੇ ਕਰਮ ਸਿੰਘ ਕੁਰੜੀ, ਹਰਨੇਕ ਸਿੰਘ ਮਲੋਆ, ਮਾਸਟਰ ਬਨਵਾਰੀ ਲਾਲ, ਸੁਰਿੰਦਰ ਕੁਮਾਰ ਗੋਬਿੰਦਗੜ੍ਹ, ਗੋਰਵ ਸੂਦ ਲਾਂਡਰਾਂ, ਮਾਤਾ ਪ੍ਰਕਾਸ਼ ਵਤੀ, ਰਕੇਸ਼ ਕੁਮਾਰ, ਕਰਮਜੀਤ, ਨਿਰਮਲਾ, ਹਰਵਿੰਦਰ ਕੋਹਲੀ ਹਾਜ਼ਰ ਸਨ

टिप्पणियाँ

इस ब्लॉग से लोकप्रिय पोस्ट

भारत विकास परिषद ने स्थापना दिवस पर लड़कियों के लिए खोला सिलाई सेंटर

टी सी टेरीटेक्स लिमिटेड, सरसिनी, लालरू में भव्य जन्मदिन समारोह

“सिल्वर सिटी थीम्स में भव्य रक्तदान शिविर: 75 यूनिट रक्त संग्रह, कैंसर मरीजों के लिए बना जीवनदान