*ਥਾਣਾ ਮੁੱਲਾਪੁਰ ਗਰੀਬਦਾਸ ਦੀ ਪੁਲਿਸ ਇੱਕ ਪੀੜਤ ਨੂੰ ਪਾਲਤੂ ਕੁੱਤੇ ਵੱਲੋਂ ਕੱਟੇ ਜਾਣ ਤੇ ਕੁੱਤੇ ਦੇ ਮਾਲਕ ਤੇ ਕਾਰਵਾਈ ਕਰਨ ਤੋਂ ਕਰ ਰਹੀ ਹੈ ਆਨਾਕਾਨੀ*. *ਪੀੜਤ ਖਾ ਰਿਹਾ ਦਰ ਦਰ ਦੀਆਂ ਠੋਕਰਾਂ, ਐਸ ਸੀ ਬੀਸੀ ਮੋਰਚੇ ਤੋਂ ਪ੍ਰਸ਼ਾਸਨ ਨੂੰ ਲਗਾਈ ਇਨਸਾਫ ਦੀ ਗੁਹਾਰ*. *ਮੋਰਚਾ ਪ੍ਰਧਾਨ ਬਲਵਿੰਦਰ ਕੁੰਭੜਾ ਨੇ ਪ੍ਰਸ਼ਾਸਨ ਨੂੰ ਕੀਤੀ ਅਪੀਲ ਜਲਦ ਕਾਰਵਾਈ ਨਾ ਹੋਈ ਤਾਂ ਕਰਾਂਗੇ ਥਾਣੇ ਦਾ ਘਿਰਾਉ*


ਮੋਹਾਲੀ, 27 ਫਰਵਰੀ: ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਐਸ ਸੀ ਬੀਸੀ ਮੋਰਚੇ ਤੇ ਅੱਜ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ। ਇੱਕ ਜਸਬੀਰ ਸਿੰਘ ਵਾਸੀ ਪਿੰਡ ਕੁੰਭੜਾ ਨਾਅ ਦੇ ਵਿਅਕਤੀ ਨੇ ਦੱਸਿਆ ਕਿ ਉਸ ਨੂੰ ਪਿੰਡ ਪੈਂਤਪੁਰ ਵਿਖੇ ਇੱਕ ਪਾਲਤੂ ਕੁੱਤੇ ਨੇ ਕੱਟ ਲਿਆ ਤੇ ਉਹ ਕਰੀਬ ਢਾਈ ਮਹੀਨਾ ਇਲਾਜ ਅਧੀਨ ਰਹੇ। ਇਸ ਬਾਰੇ ਜਦੋਂ ਜਸਵੀਰ ਨੇ ਸਬੰਧਤ ਥਾਣਾ ਮੁੱਲਾਂਪੁਰ ਗਰੀਬਦਾਸ ਜਾ ਕੇ ਸੂਚਿਤ ਕੀਤਾ ਤਾਂ ਏਐਸਆਈ ਦਿਲਬਾਗ ਸਿੰਘ ਨੇ ਮਾਨਯੋਗ ਹਾਈਕੋਰਟ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰੀ ਹੁੰਦਿਆਂ ਕੋਈ ਉਚਿਤ ਕਾਰਵਾਈ ਨਹੀਂ ਕੀਤੀ। ਮਤਲਬ ਪੀੜਿਤ ਵੱਲੋਂ ਥਾਣੇ ਵਿੱਚ ਦਿੱਤੀ ਗਈ ਦਰਖਾਸਤ ਤੇ ਕੋਈ ਕਾਰਵਾਈ ਨਹੀਂ ਹੋਈ, ਪੀੜਤ ਥਾਣੇ ਦੇ ਚੱਕਰ ਕੱਟ ਰਿਹਾ ਹੈ। ਪਰ ਪੁਲਿਸ ਵੱਲੋਂ ਕੁੱਤੇ ਦੇ ਮਾਲਕ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਪੀੜਤ ਜਸਵੀਰ ਸਿੰਘ ਬਬਲੂ ਦਾ ਇਲਾਜ ਸਰਕਾਰੀ ਹਸਪਤਾਲ ਸੈਕਟਰ 19 ਚੰਡੀਗੜ੍ਹ ਤੋਂ ਚੱਲ ਰਿਹਾ ਹੈ। ਜਿਸ ਕਾਰਨ ਕਰੀਬ ਢਾਈ ਮਹੀਨੇ ਤੋਂ ਪੀੜਤ ਆਪਣੇ ਕੰਮ ਕਾਜ ਵੀ ਨਹੀਂ ਕਰ ਰਿਹਾ ਤੇ ਘਰ ਦੇ ਵਿੱਚ ਇਲਾਜ ਅਧੀਨ ਹੈ। ਹੁਣ ਜਦੋਂ ਕੱਲ ਮਿਤੀ 26 ਫਰਵਰੀ ਨੂੰ ਪੀੜਤ ਦੇ ਪਿਤਾ ਸ.  ਅਵਤਾਰ ਸਿੰਘ ਕੁਝ ਮੋਹਤਬਾਰ ਬੰਦਿਆਂ ਨੂੰ ਨਾਲ ਲੈ ਕੇ ਥਾਣੇ ਮੁੱਲਾਪੁਰ ਗਰੀਬ ਦਾਸ ਗਏ ਤਾਂ ਕੁੱਤੇ ਤੇ ਮਾਲਕਾਂ ਨੇ ਜਾਣ ਬੁੱਝ ਕੇ ਇੱਕ ਹੋਰ ਝਗੜਾ ਕੀਤਾ। ਏਐਸਆਈ ਦਿਲਬਾਗ ਸਿੰਘ ਨੇ ਕਿਹਾ ਕਿ ਇਸ ਲੜਾਈ ਝਗੜੇ ਦਾ ਮੈਂ ਸਮਝੌਤਾ ਕਰਵਾ ਸਕਦਾ ਹਾਂ ਪਰ ਕੁੱਤੇ ਕੱਟਣ ਦੇ ਮਾਮਲੇ ਚ ਮੈਂ ਕੋਈ ਕਾਰਵਾਈ ਨਹੀਂ ਕਰ ਸਕਦਾ। ਤੁਸੀਂ ਉਸ ਬਾਰੇ ਅਦਾਲਤ ਵਿੱਚ ਜਾਓ ਤੇ ਵਕੀਲ ਕਰੋ ਤੇ ਕਾਰਵਾਈ ਕਰਵਾਓ। 
          ਇੱਥੇ ਇਹ ਦੱਸਣ ਯੋਗ ਹੈ ਕਿ ਪੀੜਿਤ ਜਸਵੀਰ ਸਿੰਘ ਦੀ ਭੈਣ ਪਿੰਡ ਪੈਂਤਪੁਰ ਵਿਆਹੀ ਹੋਈ ਹੈ ਤੇ ਜਸਵੀਰ ਸਿੰਘ ਆਪਣੀ ਭੈਣ ਨੂੰ ਮਿਲਣ ਲਈ ਉਸ ਪਿੰਡ ਗਿਆ ਸੀ। ਜਿੱਥੇ ਉਸਨੂੰ ਇੱਕ ਪਾਲਤੂ ਕੁੱਤੇ ਵੱਲੋਂ ਕੱਟਿਆ ਗਿਆ। 
        ਇਸ ਮੌਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਮੁੱਲਾਪੁਰ ਗਰੀਬ ਦਾਸ ਥਾਣੇ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਜਿਸ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਤੋਂ ਪਹਿਲਾਂ ਵੀ ਕਈ ਵਾਰ ਮਾਮਲਿਆ ਵਿੱਚ ਅਸੀਂ ਥਾਣੇ ਵੀ ਜਾ ਚੁੱਕੇ ਹਾਂ। ਸ. ਕੁੰਭੜਾ ਨੇ ਅਪੀਲ ਕੀਤੀ ਕਿ ਜੇਕਰ ਇਸ ਮਾਮਲੇ ਦੀ ਜਲਦ ਸੁਣਵਾਈ ਨਾ ਹੋਈ ਤਾਂ ਬਹੁਤ ਜਲਦ ਅਸੀਂ ਥਾਣਾ ਮੁੱਲਾਂਪੁਰ ਕਰੀਬ ਦਾਸ ਦਾ ਘਿਰਾਉ ਕਰਾਂਗੇ। ਉਹਨਾਂ ਇਸ ਥਾਣੇ ਨਾਲ ਸਬੰਧਤ ਸਮੂਹ ਪੀੜਤਾਂ ਨੂੰ ਬੇਨਤੀ ਕੀਤੀ ਕਿ ਜਿਸ ਦਿਨ ਅਸੀਂ ਇਸ ਥਾਣੇ ਦਾ ਘਿਰਾਓ ਕਰਾਂਗੇ, ਤੁਸੀਂ ਆਪਣੇ ਦਸਤਾਵੇਜ ਸਬੂਤ ਲੈ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ।
      ਇਸ ਬਾਰੇ ਜਦੋਂ ਪ੍ਰੈਸ ਨੇ ਏ.ਐਸ.ਆਈ. ਦਿਲਬਾਗ ਸਿੰਘ ਅਤੇ ਥਾਣੇ ਦੇ ਮੁਲਾਜ਼ਮ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਸ ਮਾਮਲੇ ਤੋਂ ਪੱਲਾ ਝਾੜਦਿਆਂ ਕਿਹਾ ਕਿ ਇਸ ਮਾਮਲੇ ਦਾ ਸਮਝੌਤਾ ਹੋ ਚੁੱਕਾ ਹੈ। ਕੱਲ ਵਾਲੇ ਝਗੜੇ ਵਿੱਚ ਵੀ ਇਹ ਦੋਨੋਂ ਧਿਰਾਂ ਥਾਣੇ ਹਾਜ਼ਰ ਹੋਈਆਂ ਸਨ। 
       ਇਸ ਮੌਕੇ ਮਾਸਟਰ ਬਨਵਾਰੀ ਲਾਲ, ਕਰਮ ਸਿੰਘ ਕੁਰੜੀ, ਹਰਨੇਕ ਸਿੰਘ ਮਲੋਆ, ਕਰਮਜੀਤ ਸਿੰਘ, ਬੱਬਲ ਚੌਪੜਾ, ਬਲਜੀਤ ਸਿੰਘ, ਕੁਲਦੀਪ ਸਿੰਘ, ਦਰਸ਼ਨ ਸਿੰਘ, ਹਰਪਾਲ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਹੋਏ।


टिप्पणियाँ

इस ब्लॉग से लोकप्रिय पोस्ट

भारत विकास परिषद ने स्थापना दिवस पर लड़कियों के लिए खोला सिलाई सेंटर

टी सी टेरीटेक्स लिमिटेड, सरसिनी, लालरू में भव्य जन्मदिन समारोह

“सिल्वर सिटी थीम्स में भव्य रक्तदान शिविर: 75 यूनिट रक्त संग्रह, कैंसर मरीजों के लिए बना जीवनदान