*ਪਿੰਡ ਕੁੰਭੜਾ (ਮੋਹਾਲੀ) ਵਿਖੇ ਸ਼ਹੀਦਾਂ ਨੂੰ ਸਮਰਪਿਤ ਗੁਰੂ ਕੇ ਅਤੁੱਟ ਲੰਗਰ ਲਗਾਏ ਗਏ* *ਸਮੂਹ ਪਿੰਡ ਵਾਸੀਆਂ ਨੇ ਸ਼ਰਧਾ ਪੂਰਵਕ ਯੋਗਦਾਨ ਪਾਇਆ ਅਤੇ ਸੇਵਾ ਕਰਕੇ ਜੀਵਨ ਸਫਲ ਕੀਤਾ*
22 ਦਸੰਬਰ: ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸਿੱਖ ਸੰਗਤਾਂ ਵੱਲੋਂ ਚੱਲ ਰਹੇ ਸ਼ਹੀਦੀ ਹਫਤੇ ਨੂੰ ਸਮਰਪਿਤ ਵੱਖ ਵੱਖ ਜਗ੍ਹਾ ਤੇ ਗੁਰੂ ਕੇ ਲੰਗਰ ਲਗਾਏ ਜਾ ਰਹੇ ਹਨ ਅਤੇ ਧਾਰਮਿਕ ਸਮਾਗਮ ਕਰਕੇ ਉਹਨਾਂ ਸ਼ਹੀਦਾਂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾ ਰਿਹਾ ਹੈ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੂਹ ਪਰਿਵਾਰ ਦੀ ਸ਼ਹਾਦਤ ਦੇ ਇਹ ਦਿਨ ਪੂਰੀ ਸ਼ਰਧਾ ਭਾਵਨਾ ਨਾਲ ਮਨਾਏ ਜਾ ਰਹੇ ਹਨ। ਇਸੇ ਸ਼ਹੀਦੀ ਦਿਨਾਂ ਨੂੰ ਸਮਰਪਿਤ ਜ਼ਿਲ੍ਹਾ ਐਸ ਏ ਐਸ ਨਗਰ ਦੇ ਪਿੰਡ ਕੁੰਭੜਾ ਦੇ ਸਮੂਹ ਪਿੰਡ ਵਾਸੀਆਂ ਵੱਲੋਂ ਗੁਰੂ ਕੇ ਅਤੁਟ ਲੰਗਰ ਚਲਾਏ ਜਾ ਰਹੇ ਹਨ। ਸਮੂਹ ਪਿੰਡ ਦੀ ਸੰਗਤ ਇਸ ਲੰਗਰ ਵਿੱਚ ਆਪਣਾ ਸ਼ਰਧਾ ਮੁਤਾਬਕ ਯੋਗਦਾਨ ਪਾ ਰਹੀ ਹੈ ਤੇ ਸੇਵਾ ਕਰਕੇ ਆਪਣਾ ਜੀਵਨ ਸਫਲ ਕਰ ਰਹੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸੇ ਪਿੰਡ ਦੇ ਨਿਵਾਸੀ ਅਤੇ ਉੱਘੇ ਸਮਾਂ ਸੇਵੀ ਬਲਵਿੰਦਰ ਸਿੰਘ ਕੁੰਭੜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰੂ ਕੇ ਲੰਗਰ ਪੂਰੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਗਾਏ ਗਏ ਹਨ। ਆਉਣ ਜਾਣ ਵਾਲੇ ਰਾਹਗੀਰ ਇੱਥੋਂ ਗੁਰੂ ਕੇ ਲੰਗਰ ਛਕ ਰਹੇ ਹਨ ਤੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਕੇ ਪ੍ਰਣਾਮ ਕਰਦੇ ਹਨ। ਉਹਨਾਂ ਕਿਹਾ ਕਿ ਸਾਡੇ ਪਿੰਡ ਦੀ ਏਕਤਾ ਦਾ ਪ੍ਰਤੀਕ ਇਹ ਲੰਗਰ ਹੈ। ਜਦੋਂ ਵੀ ਕੋਈ ਗੁਰਪੁਰਬ ਹੋਵੇ, ਸਮੂਹ ਪਿੰਡ ਵਾਸੀ ਆਪਸੀ ਭਾਈਚਾਰੇ ਨਾਲ ਉਸ ਨੂੰ ਮਨਾਉਂਦੇ ਹਨ। ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਗੁਰੂ ਕੇ ਦਿੱਤੇ ਉਪਦੇਸ਼ਾਂ ਤੇ ਚੱਲ ਕੇ ਆਪਣਾ ਜੀਵਨ ਸਫਲ ਕਰੋ ਤੇ ਨਸ਼ੇ ਨੂੰ ਤਿਆਗ ਕੇ ਇਕ ਚੰਗੇ ਨਾਗਰਿਕ ਬਣ ਕੇ ਆਪਣੇ ਪੰਜਾਬ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੋ।
ਸ. ਕੁੰਭੜਾ ਤੋਂ ਇਲਾਵਾ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਨਾਮ ਕੌਰ ਅਤੇ ਐਸ ਸੀ ਬੀਸੀ ਮੋਰਚੇ ਦੇ ਚੀਫ ਐਡਵਾਈਜ਼ਰ ਹਰਨੇਕ ਸਿੰਘ ਮਲੋਆ ਨੇ ਵੀ ਸੰਬੋਧਨ ਕਰਦਿਆਂ ਸਮੂਹ ਸਿੱਖ ਸੰਗਤਾਂ ਨੂੰ ਇਹ ਦਿਹਾੜੇ ਬੜੇ ਸ਼ਰਧਾ ਪੂਰਬਕ ਮਨਾਉਣ ਦੀ ਬੇਨਤੀ ਕਰਦਿਆਂ ਨੌਜਵਾਨਾਂ ਨੂੰ ਸ਼ਹੀਦਾਂ ਦੇ ਦੱਸੇ ਮਾਰਗ ਤੇ ਚੱਲਣ ਦਾ ਸੁਨੇਹਾ ਦਿੱਤਾ।
ਇਸ ਮੌਕੇ ਪਰਮਜੀਤ ਸਿੰਘ ਪ੍ਰਧਾਨ ਗੁਰਦੁਆਰਾ ਮਾਤਾ ਰਾਜ ਕੌਰ, ਕੁਲਦੀਪ ਸਿੰਘ, ਮੋਹਨ ਸਿੰਘ, ਅਜੈਬ ਸਿੰਘ, ਰਣਜੀਤ ਸਿੰਘ ਰੋਡਾ, ਤਜਿੰਦਰ ਸਿੰਘ ਤੇਜੀ, ਰਜਿੰਦਰ ਸਿੰਘ ਰਾਜੂ, ਮਨਜੀਤ ਸਿੰਘ ਮੇਵਾ, ਗਿਆਨ ਸਿੰਘ, ਲਾਭ ਸਿੰਘ, ਨਛੱਤਰ ਸਿੰਘ, ਹਰਦੀਪ ਸਿੰਘ, ਗੁਰਚਰਨ ਸਿੰਘ, ਦਲਵੀਰ ਸਿੰਘ, ਦਲਜੀਤ ਸਿੰਘ ਕਾਕਾ, ਬੇਅੰਤ ਸਿੰਘ, ਸਤਬੀਰ ਸਿੰਘ ਕਾਲਾ, ਅਵਤਾਰ ਸਿੰਘ ਕਾਲਾ, ਜਗਜੀਤ ਸਿੰਘ ਮੀਤਾ, ਗੁਰਮਿੰਦਰ ਸਿੰਘ, ਜਸਵੀਰ ਸਿੰਘ ਸੀਰਾ ਆਦਿ ਹਾਜ਼ਰ ਹੋਏ।
टिप्पणियाँ
एक टिप्पणी भेजें