*ਮੋਹਾਲੀ ਦੀ ਹੱਦਬੰਦੀ ਨੂੰ ਲੈਕੇ ਐਸ ਸੀ ਬੀਸੀ ਮੋਰਚਾ ਆਗੂਆਂ ਨੇ ਲਿਆ ਨਗਰ ਨਿਗਮ ਨੂੰ ਲੰਬੇ ਹੱਥੀ, ਕਿਹਾ ਪਹਿਲਾਂ ਆਏ 6 ਪਿੰਡਾਂ ਦੀ ਖਸਤਾ ਹਾਲਤ ਸੁਧਾਰੋ,**ਨਗਰ ਨਿਗਮ 'ਚ ਪਹਿਲਾਂ ਆਏ 6 ਪਿੰਡਾਂ ਦੇ ਸੀਵਰੇਜ, ਸੜਕਾਂ, ਬਿਜਲੀ ਦੀਆਂ ਲਮਕਦੀਆਂ ਤਾਰਾਂ ਦਾ ਕੋਈ ਜਲਦ ਕਰੋ ਹੱਲ: ਬਲਵਿੰਦਰ ਕੁੰਭੜਾ,* *ਹੱਦਬੰਦੀ ਚ ਆਏ ਪਿੰਡਾਂ ਦਾ ਫਿਊਚਰ ਪਲੈਨ ਲੋਕਾਂ ਅੱਗੇ ਰੱਖ ਕੇ ਉਹਨਾਂ ਦੀ ਰਾਇ ਲੈਣੀ ਜਰੂਰੀ: ਸਿਮਰਨਜੀਤ ਸ਼ੈਂਕੀ,*


ਮੋਹਾਲੀ, 8 ਦਸੰਬਰ: ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਜਿਲਾ ਮੋਹਾਲੀ ਦੀ ਹੱਦਬੰਦੀ ਦੇ ਵਿਸਥਾਰ ਨੂੰ ਲੈਕੇ ਨਗਰ ਨਿਗਮ ਤੇ ਸਵਾਲ ਉਠਾਉਂਦਿਆਂ ਪਹਿਲੇ ਆਏ 6 ਪਿੰਡਾਂ ਦੇ ਖਸਤਾ ਹਾਲਤ ਸੁਧਾਰਨ ਦੀ ਨਗਰ ਨਿਗਮ ਨੂੰ ਅਪੀਲ ਕੀਤੀ ਗਈ। ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਨਗਰ ਨਿਗਮ ਵਿੱਚ ਸ਼ਾਮਿਲ ਹੋਏ 6 ਪਿੰਡ ਕੁੰਭੜਾ, ਸੁਹਾਣਾ, ਮਟੌਰ, ਮਦਨਪੁਰ, ਸ਼ਾਹੀ ਮਾਜਰਾ ਤੇ ਪਿੰਡ ਮੋਹਾਲੀ ਦੀ ਹਾਲਤ ਬਹੁਤ ਖਰਾਬ ਹਨ। ਗਲੀਆਂ ਵਿੱਚ ਸੀਵਰੇਜ ਜਾਮ ਪਿਆ ਹੈ, ਸੜਕਾਂ ਤੇ ਕੂੜਾ ਖਿਲਰਿਆ ਰਹਿੰਦਾ ਹੈ, ਬਿਜਲੀ ਦੀਆਂ ਤਾਰਾਂ ਲਮਕਦੀਆਂ ਹਨ, ਮੀਟਰ ਲਮਕ ਰਹੇ ਹਨ, ਕੋਈ ਸੁਧਾਰ ਨਹੀਂ ਹੋ ਰਿਹਾ। ਅਸੀਂ ਨਗਰ ਨਿਗਮ ਨੂੰ ਬੇਨਤੀ ਕਰਦੇ ਹਾਂ ਕਿ ਬਾਕੀ ਪਿੰਡਾਂ ਨੂੰ ਬਾਅਦ ਵਿੱਚ ਹੱਦਬੰਦੀ ਵਿੱਚ ਸ਼ਾਮਿਲ ਕਰਨਾ ਪਹਿਲਾਂ ਸਾਡੇ ਪਿੰਡਾਂ ਦੀ ਸਾਰ ਲੈ ਲਵੋ ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਇਹਨਾ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਲੈਕੇ ਪਿੰਡ ਵਾਸੀਆਂ ਵੱਲੋਂ ਨਗਰ ਨਿਗਮ ਦਾ ਘਿਰਾਓ ਕੀਤਾ ਜਾ ਚੁੱਕਾ ਹੈ ਤੇ ਕਈ ਵਾਰੀ ਘੜੇ ਭੰਨੇ ਹਨ ਤੇ ਪੁਤਲੇ ਫੂਕੇ ਹਨ। ਪਰ ਇਹਨਾਂ ਪਿੰਡਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੋਈ ਪੁਖਤਾ ਕਦਮ ਨਹੀਂ ਚੁੱਕੇ ਗਏ। ਉਹਨਾਂ ਕਿਹਾ ਕਿ 10 ਦਸੰਬਰ ਦੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਸਾਡਾ ਮੋਰਚਾ ਪੂਰਨ ਸਮਰਥਨ ਕਰੇਗਾ।
      ਇਸ ਮੌਕੇ ਮੋਰਚੇ ਦੇ ਯੂਥ ਆਗੂ ਸਿਮਰਨਜੀਤ ਸਿੰਘ ਸ਼ੈਕੀ ਨੇ ਕਿਹਾ ਕਿ ਲੋਕ ਰਾਏ ਤੋਂ ਬਿਨਾਂ ਹੱਦਬੰਦੀ ਵਧਾਉਣੀ ਸਹੀ ਫੈਸਲਾ ਨਹੀਂ ਹੈ। ਇਹਨਾਂ ਪਿੰਡ ਵਾਸੀਆਂ ਨੂੰ ਫਿਊਚਰ ਪਲੈਨਿੰਗ ਤੋਂ ਜਾਣੂ ਕਰਵਾਉਣ ਤੋਂ ਬਾਅਦ ਹੀ ਹੱਦਬੰਦੀ ਵਧਾਉਣੀ ਚਾਹੀਦੀ ਹੈ। ਨਗਰ ਨਿਗਮ ਦੇ ਇਸ ਫੈਸਲੇ ਵਿਰੁੱਧ ਉੱਠ ਰਹੀ ਆਵਾਜ਼ ਨੂੰ ਧਿਆਨ ਵਿੱਚ ਰੱਖਦਿਆਂ ਹੀ ਇਹ ਫੈਸਲਾ ਲਾਗੂ ਕਰਨਾ ਚਾਹੀਦਾ ਹੈ।

टिप्पणियाँ

इस ब्लॉग से लोकप्रिय पोस्ट

भारत विकास परिषद ने स्थापना दिवस पर लड़कियों के लिए खोला सिलाई सेंटर

टी सी टेरीटेक्स लिमिटेड, सरसिनी, लालरू में भव्य जन्मदिन समारोह

*कैट व्यापारियों के लिए संसद में हुआ विशेष दौरा – लोकसभा अध्यक्ष ओम बिड़ला ने किया संबोधित*