ਪਿੰਡ ਹਮਾਯੂਪੁਰ ਤਸਿੰਬਲੀ ਵਿਖੇ ਕਰਵਾਇਆ ਗਿਆ ਵਿਸ਼ਾਲ ਭਗਵਤੀ ਜਾਗਰਣ ਤੇ ਭੰਡਾਰਾ
ਸ਼ਿਵ ਦੁਰਗਾ ਮੰਦਰ ਪਿੰਡ ਹਮਾਯੂੰਪੁਰ ਤਸਿੰਬਲੀ ਦੇ ਵਿੱਚ 11 ਅਪ੍ਰੈਲ ਨੂੰ ਵਿਸ਼ਾਲ ਭਗਵਤੀ ਜਾਗਰਣ ਤੇ ਭੰਡਾਰਾ ਕਰਵਾਇਆ ਗਿਆ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਕੇਵਲ ਸ਼ਰਮਾ, ਸਤਨਾਮ ਸਿੰਘ, ਅੰਕਿਤ ਸਰਮਾ, ਦੀਪਕ ਸਰਮਾ, ਚਿੰਟੂ ਸਰਮਾ, ਰਕੇਸ ਪ੍ਰਜਾਪਤ, ਮੀਤ ਪ੍ਰਜਾਪਤ, ਪ੍ਰਿੰਸ ਧੀਮਾਨ, ਸੁਨੀਲ ਪ੍ਰਜਾਪਤ, ਸੰਜੀਵ ਗੁਪਤਾ, ਜੰਟੀ ਕਸ਼ਯਪ, ਬਲਵਿੰਦਰ ਅੰਟਾਲ ਤੇ ਧਰਮ ਸਿੰਘ ਬਬਲੂ ਤੇ ਸਮੂਹ ਪ੍ਰਬੰਧਕਾਂ ਨੇ ਗੱਲਬਾਤ ਕਰਨ ਦੌਰਾਨ ਦੱਸਿਆ ਕਿ 11 ਅਪ੍ਰੈਲ ਨੂੰ ਪਿੰਡ ਵਾਸੀਆ ਵੱੱਲੋ ਛੋਟੇ ਤਿਰਲੋਕਪੁਰ ਤੋ ਮਾਂ ਦੀ ਜੋਤ ਲਿਆਈ ਗਈ
ਉਸ ਤੋਂ ਬਾਅਦ ਪਰੀਕਰਮਾ ਜੋਤ ਲੈ ਕੇ ਸਾਰੇ ਪਿੰਡ ਦੇ ਵਿੱਚ ਹੁੰਦੀ ਹੋਈ ਸ਼ਾਮ ਨੂੰ ਸਿਵ ਦੁਰਗਾ ਮੰਦਿਰ ਦੇ ਵਿੱਚ ਪਹੁੰਚੀ । ਉਸ ਤੋਂ ਉਪਰੰਤ ਰਾਤ ਨੂੰ ਮਾਂ ਭਗਵਤੀ ਜਾਗਣ ਕਰਵਾਇਆ ਗਿਆ ਜਿਸ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਹਲਕਾ ਵਿਧਾਇਕ ਡੇਰਾਬਸੀ ਕੁਲਜੀਤ ਸਿੰਘ ਰੰਧਾਵਾ ਨੇ ਵੀ ਹਾਜਰੀ ਭਰੀ। ਉਸ ਤੋਂ ਉਪਰੰਤ 12 ਅਪ੍ਰੈਲ ਨੂੰ ਵਿਸਾਲ ਭੰਡਾਰਾ
ਲਗਾਇਆ ਗਿਆ ਜਿਹਦੇ ਵਿੱਚ ਪਿੰਡ ਵਾਸੀਆਂ ਵੱਲੋਂ ਵਿਸ਼ੇਸ਼ ਤੌਰ ਤੇ ਹਾਜਰੀ ਲਗਾਈ ਗਈ । ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਧਰਮਵੀਰ ਸਿੰਘ ਟਰੜਕ, ਰਾਜਵੀਰ ਸਿੰਘ ਰਾਜੂ, ਹੁਸਨ ਸਿੰਘ ਟਰੜਕ, ਬਲਵਿੰਦਰ ਸਿੰਘ ਅੰਟਾਲ, ਗੁਰਮੀਤ ਸਿੰਘ ਗਿਆਨੀ, ਧਰਮ ਸਿੰਘ ਬਬਲੂ ਤੇ ਪਿੰਡ ਦੇ ਪਤਵੰਤੇ ਸੱਜਣਾਂ ਤੇ ਪਿੰਡ ਵਾਸੀਆਂ ਵੱਲੋਂ ਵਿਸ਼ੇਸ਼ ਤੌਰ ਤੇ ਹਾਜਰੀ ਲਗਾਈ ਗਈ।
टिप्पणियाँ
एक टिप्पणी भेजें